ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

Political

ਕਿਸ ਪਾਰਟੀ ਦੀ ਬਣੇਗੀ ਅਗਲੀ ਸਰਕਾਰ? ਅਜੇ ਵੀ ਬਰਕਰਾਰ ਹੈ ਇਹ ਅਹਿਮ ਸਵਾਲ

14ਵੀਂ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਭਾਵੇਂ 30 ਜਨਵਰੀ ਨੂੰ ਵੋਟਾਂ ਪੈਣ ਨਾਲ ਚੋਣਾਂ ਸਬੰਧੀ ਸ਼ੋਰ-ਸ਼ਰਾਬਾ ਭਾਵੇਂ ਖ਼ਤਮ ਹੋ ਗਿਆ ਹੈ ਪਰ ਰਾਜ ਦੇ ਸਿਆਸੀ ਤੇ ਪੱਤਰਕਾਰੀ ਹਲਕਿਆਂ ਵਿਚ ਲਗਾਤਾਰ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅਗਲੀ ਸਰਕਾਰ ਕਿਸ ਪਾਰਟੀ ਜਾਂ ਗਠਜੋੜ ਦੀ ਬਣੇਗੀ? ਕਾਂਗਰਸ ਦੇ ਸਮਰਥਕ ਹਲਕਿਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ। ਇਸ ਸਬੰਧ ਵਿਚ ਉਨ੍ਹਾਂ ਵੱਲੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਰਾਜ ਦੇ ਲੋਕਾਂ ਵੱਲੋਂ ਜੋ ਵੱਡੀ ਪੱਧਰ 'ਤੇ ਘਰਾਂ ਵਿਚੋਂ ਨਿਕਲ ਕੇ ਜੋ ਵੋਟਾਂ ਪਾਈਆਂ ਗਈਆਂ ਹਨ, ਉਹ ਵੋਟਾਂ ਸਥਾਪਤੀ ਵਿਰੋਧੀ ਰੁਝਾਨ ਕਰਕੇ ਪਈਆਂ ਹਨ। ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਤਬਦੀਲੀ ਦੇ ਹੱਕ ਵਿਚ ਵੋਟਾਂ ਪਾਈਆਂ ਹਨ। Read More

ਆਓ ਦੋ ਕਦਮ ਤੁਰੀਏ, ਤਾਂ ਜੋ ਪੰਜਾਬੀ ਜ਼ਿੰਦਾ ਰਹੇ

ਜਦੋਂ ਤੋਂ ਸੰਯੁਕਤ ਰਾਸ਼ਟਰ ਸੰਘ ਦੀ ਏਜੰਸੀ ਯੂਨੈਸਕੋ ਨੇ ਖ਼ਤਰੇ ਦੀ ਇਹ ਘੰਟੀ ਖੜਕਾਈ ਹੈ ਕਿ ਹੁਣ ਤੱਕ ਬਚ ਰਹੀਆਂ ਛੇ ਹਜ਼ਾਰ ਭਾਸ਼ਾਵਾਂ ਵਿਚੋਂ ਬਹੁਤ ਸਾਰੀਆਂ ਇਸ ਸਦੀ ਦੇ ਅਖੀਰ ਤੱਕ ਅਲੋਪ ਹੋ ਜਾਣਗੀਆਂ, ਦੁਨੀਆ ਭਰ ਵਿਚ ਆਪੋ-ਆਪਣੀਆਂ ਮਾਂ-ਬੋਲੀਆਂ ਨੂੰ ਬਚਾਉਣ ਲਈ ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੇ ਕੁਝ ਯਤਨ ਆਰੰਭ ਦਿੱਤੇ ਹਨ ਪਰ ਬਹੁਤ ਸਾਰੀਆਂ ਪਛੜੀਆਂ ਅਤੇ ਗ਼ਰੀਬ ਕੌਮਾਂ ਅਜੇ ਵੀ ਇਸ ਖ਼ਤਰੇ ਤੋਂ ਅਨਜਾਣ ਘੂਕ ਸੁੱਤੀਆਂ ਪਈਆਂ ਹਨ। ਇਹ ਚੰਗੀ ਗੱਲ ਹੈ ਕਿ ਯੂਨੈਸਕੋ ਨੇ ਖ਼ੁਦ ਦੁਨੀਆ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਬਚਾਉਣ ਲਈ ਕਾਫੀ ਕੰਮ ਕੀਤਾ ਹੈ। ਦੁਨੀਆ ਵਿਚ ਅਲੋਪ ਹੋ ਰਹੀਆਂ ਜਾਂ ਅਲੋਪ ਹੋਣ ਦੇ ਅਮਲ ਵਿਚੋਂ ਗੁਜ਼ਰ ਰਹੀਆਂ ਭਾਸ਼ਾਵਾਂ ਦਾ ਨਕਸ਼ਾ ਤਿਆਰ ਕਰਕੇ ਆਪਣੀ ਵੈੱਬਸਾਈਟ 'ਤੇ ਪਾਇਆ ਹੈ ਅਤੇ ਇਸ ਦੇ ਨਾਲ ਹੀ ਯੂਨੈਸਕੋ ਨੇ ਦੁਨੀਆ ਭਰ ਦੇ ਭਾਸ਼ਾਈ ਵਿਦਵਾਨਾਂ ਦੀ ਪੈਰਿਸ ਵਿਚ 2003 'ਚ 10 ਤੋਂ 12 ਮਾਰਚ ਤੱਕ ਕਾਨਫ਼ਰੰਸ ਕਰਵਾ ਕੇ ਭਾਸ਼ਾਵਾਂ ਦੇ ਅਲੋਪ ਹੋ ਜਾਣ ਦੇ ਲੱਛਣ ਤੈਅ ਕਰਕੇ ਉਨ੍ਹਾਂ ਨੂੰ ਅਲੋਪ ਹੋਣ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਇਕ ਵਿਸਥਾਰਪੂਰਵਕ ਦਸਤਾਵੇਜ਼ 'ਲੈਂਗੂਏਜ਼ ਵਾਇਟੇਲਿਟੀ ਐਂਡ ਇੰਡਜਰਡਮੈਂਟ' ਦੇ ਸਿਰਲੇਖ ਹੇਠ ਤਿਆਰ ਕਰਕੇ ਆਪਣੀ ਵੈੱਬਸਾਈਟ 'ਤੇ ਪਾਇਆ ਹੈ। Read More

ਲੋਕਾਂ ਦੇ ਮਨਾਂ ਵਿਚ ਉੱਠ ਰਹੇ ਹਨ ਸਵਾਲ..

ਜਿਸ ਤਰ੍ਹਾਂ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਵੋਟਾਂ ਪੁਆਉਣ ਤੋਂ ਬਾਅਦ 6 ਮਾਰਚ ਤੱਕ ਵੋਟਾਂ ਦੀ ਗਿਣਤੀ ਰੋਕ ਕੇ ਰੱਖੀ ਗਈ ਅਤੇ ਇਸ ਦੌਰਾਨ ਚੋਣ ਜ਼ਾਬਤਾ ਲੱਗਾ ਰਹਿਣ ਸਦਕਾ ਜਿਸ ਤਰ੍ਹਾਂ ਪੰਜਾਬ ਦਾ ਸਾਰਾ ਕੰਮਕਾਜ ਠੱਪ ਹੋ ਕੇ ਰਹਿ ਗਿਆ, ਉਸ ਨੂੰ ਰਾਜ ਦੇ ਸਿਆਸੀ ਅਤੇ ਪੱਤਰਕਾਰੀ ਹਲਕੇ ਹੁਣ ਰਾਜ ਨਾਲ ਇਕ ਵੱਡੀ ਜ਼ਿਆਦਤੀ ਮੰਨਣ ਲੱਗੇ ਹਨ। ਇਸ ਸਬੰਧ ਵਿਚ ਵੱਖ-ਵੱਖ ਅਖ਼ਬਾਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਅਤੇ ਰਿਪੋਰਟਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਇਸ ਗੱਲ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਵੱਖ-ਵੱਖ ਖੇਤਰਾਂ ਵਿਚ ਆਈ ਖੜੋਤ ਕਾਰਨ ਕਿਸ-ਕਿਸ ਤਰ੍ਹਾਂ ਦੇ ਆਰਥਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਪ੍ਰਭਾਵ ਰਾਜ 'ਤੇ ਪਏ ਹਨ ਅਤੇ ਆਮ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਵਿਚੋਂ ਗੁਜ਼ਰਨਾ ਪਿਆ ਹੈ। Read More

ਪੰਜਾਬੀਆਂ ਲਈ ਇਕ ਹੋਰ ਇਮਤਿਹਾਨ ਦੀ ਘੜੀ

ਪਿੱਛੇ ਪਰਤ ਕੇ ਜਦੋਂ ਪੰਜਾਬ ਦੇ ਸਦੀਆਂ ਤੱਕ ਫੈਲੇ ਇਤਿਹਾਸ ਵੱਲ ਵੇਖਦੇ ਹਾਂ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬੀਆਂ ਨੂੰ ਵਾਰ-ਵਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਕਰੜੇ ਤੋਂ ਕਰੜੇ ਇਮਤਿਹਾਨਾਂ ਵਿਚੋਂ ਗੁਜ਼ਰਨਾ ਪੈਂਦਾ ਰਿਹਾ ਹੈ। ਕੇਂਦਰੀ ਏਸ਼ੀਆ ਤੋਂ ਵਾਰ-ਵਾਰ ਹਮਲਾਵਰ ਭਾਰਤ 'ਤੇ ਹਮਲੇ ਕਰਨ ਲਈ ਵੱਡੇ-ਵੱਡੇ ਲਸ਼ਕਰ ਲੈ ਕੇ ਆਉਂਦੇ ਰਹੇ। ਉਨ੍ਹਾਂ ਦੇ ਸੈਨਿਕ ਬਲ ਦਾ ਅਤੇ ਉਨ੍ਹਾਂ ਦੀ ਲੁੱਟ-ਮਾਰ ਕਰਨ ਦੀ ਹਵਸ ਦਾ ਸਭ ਤੋਂ ਪਹਿਲਾਂ ਸਾਹਮਣਾ ਪੰਜਾਬੀਆਂ ਨੂੰ ਹੀ ਕਰਨਾ ਪੈਂਦਾ ਰਿਹਾ ਹੈ। ਇਸੇ ਕਾਰਨ ਹੀ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਲੀ ਕਹਾਵਤ ਪ੍ਰਚਲਤ ਹੋਈ ਸੀ। ਪਰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚੋਂ ਲਗਾਤਾਰ ਗੁਜ਼ਰਨ ਕਾਰਨ ਪੰਜਾਬੀਆਂ ਦਾ ਜੋ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਮੁਸੀਬਤਾਂ ਦਾ ਸਾਹਮਣਾ ਕਰਨ ਦਾ ਸੁਭਾਅ ਬਣਿਆ, ਉਸ ਕਾਰਨ ਨਾ ਕੇਵਲ ਪੰਜਾਬੀ ਬਾਹਰ ਤੋਂ ਆਉਣ ਵਾਲੇ ਹਮਲਾਵਰਾਂ ਦਾ ਡਟ ਕੇ ਸਾਹਮਣਾ ਕਰਦੇ ਰਹੇ, ਸਗੋਂ ਮੁਗਲ ਸਾਮਰਾਜ ਦੇ ਲੰਮੇ ਦੌਰ ਵਿਚ ਵੀ ਗੁਰੂ ਸਾਹਿਬਾਨ ਦੀ ਪ੍ਰੇਰਨਾ ਨਾਲ ਜਬਰ ਤੇ ਜ਼ੁਲਮ ਦੇ ਖਿਲਾਫ਼ ਬੜੀ ਦ੍ਰਿੜ੍ਹਤਾ ਨਾਲ ਜੂਝਦੇ ਰਹੇ। ਇਸੇ ਸੁਭਾਅ ਤੇ ਇਸੇ ਮਾਨਸਿਕਤਾ ਦੇ ਸਿੱਟੇ ਵਜੋਂ ਹੀ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਭਾਰਤ ਵਿਚੋਂ ਉਖਾੜਨ ਲਈ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। Read More

ਅਟਾਰੀ-ਵਾਹਗੇ ਦੀ ਸਰਹੱਦ \'ਤੇ ਹੋਈ ਇਕ ਨਵੀਂ ਸ਼ੁਰੂਆਤ

ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦੇ ਸੰਦਰਭ ਵਿਚ 13 ਅਪ੍ਰੈਲ, 2012 ਦਾ ਦਿਨ ਇਤਿਹਾਸਕ ਮਹੱਤਤਾ ਅਖ਼ਤਿਆਰ ਕਰ ਗਿਆ ਹੈ। ਇਸ ਦਿਨ ਭਾਰਤ ਦੀ, ਅਟਾਰੀ ਸਰਹੱਦ 'ਤੇ 118 ਏਕੜ ਜ਼ਮੀਨ ਵਿਚ ਵਪਾਰ ਅਤੇ ਯਾਤਰੂਆਂ ਦੀ ਆਵਾਜਾਈ ਲਈ ਬਣਾਈ ਗਈ ਪਹਿਲੀ ਸੰਯੁਕਤ ਜਾਂਚ ਚੌਕੀ ਨੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ। ਇਸ ਦਾ ਉਦਘਾਟਨ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਵੱਲੋਂ ਕੀਤਾ ਗਿਆ। ਇਸ ਅਵਸਰ 'ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਤੋਂ ਇਲਾਵਾ ਪਾਕਿਸਤਾਨ ਦੇ ਵਣਜ ਮੰਤਰੀ ਮਖ਼ਦੂਮ ਅਮੀਨ ਫਾਹੀਮ, ਪਾਕਿਸਤਾਨ ਦੇ ਭਾਰਤ ਸਥਿਤ ਰਾਜਦੂਤ ਸ਼ਾਹਿਦ ਮਲਿਕ, ਭਾਰਤ ਦੇ ਵਣਜ ਮੰਤਰੀ ਸ੍ਰੀ ਅਨੰਦ ਸ਼ਰਮਾ, ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼, ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਬਣਾਈ ਗਈ ਇਸ ਸੰਯੁਕਤ ਜਾਂਚ ਚੌਕੀ ਵਰਗੀਆਂ ਆਪਣੇ ਗੁਆਂਢੀ ਦੇਸ਼ਾਂ ਨਾਲ ਲਗਦੀਆਂ ਸਰਹੱਦਾਂ 'ਤੇ 12 ਹੋਰ ਸੰਯੁਕਤ ਜਾਂਚ ਚੌਕੀਆਂ ਬਣਾਈਆਂ ਜਾ ਰਹੀਆਂ ਹਨ। ਇਸ ਨਾਲ ਦੇਸ਼ ਦੇ ਗੁਆਂਢੀ ਰਾਜਾਂ ਨਾਲ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਵਿਚ ਨਵਾਂ ਉਭਾਰ ਆਏਗਾ। ਕਿਉਂਕਿ ਗੁਆਂਢੀ ਦੇਸ਼ਾਂ ਨਾਲ ਵਪਾਰ ਲਈ ਜਿਹੋ ਜਿਹੇ ਬੁਨਿਆਦੀ ਢਾਂਚੇ ਦੀ ਭਾਰਤ ਨੂੰ ਲੋੜ ਸੀ, ਉਹੋ ਜਿਹਾ ਬੁਨਿਆਦੀ ਢਾਂਚਾ ਪਹਿਲਾਂ ਭਾਰਤ ਦੀਆਂ ਸਰਹੱਦਾਂ 'ਤੇ ਮੌਜੂਦ ਨਹੀਂ ਸੀ। Read More

ਸਮਾਜ-ਸੇਵੀ ਸੰਗਠਨਾਂ ਪ੍ਰਤੀ ਪ੍ਰਸ਼ਾਸਨ ਦਾ ਵਤੀਰਾ ਕੀ ਹੋਵੇ ?

ਦੇਸ਼ ਵਿਚ ਜਮਹੂਰੀ ਵਿਵਸਥਾ ਲਾਗੂ ਹੋਈ ਨੂੰ ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਪਰ ਅਜੇ ਤੱਕ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਦਾ ਉਪਰ ਤੋਂ ਲੈ ਕੇ ਹੇਠਾਂ ਤੱਕ ਜਮਹੂਰੀਕਰਨ ਨਹੀਂ ਹੋਇਆ। ਦੇਸ਼ ਦੇ ਸਿਆਸਤਦਾਨਾਂ, ਖਾਸ ਕਰਕੇ ਅਫਸਰਸ਼ਾਹੀ ਵਿਚ ਇਹ ਅਹਿਸਾਸ ਪੈਦਾ ਨਹੀਂ ਹੋਇਆ ਕਿ ਉਹ ਲੋਕਾਂ ਦੇ ਸੇਵਕ ਹਨ। ਸਗੋਂ ਉਹ ਅੱਜ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਤਰ੍ਹਾਂ ਆਪਣੇ-ਆਪ ਨੂੰ ਹੁਕਮਰਾਨ ਅਤੇ ਲੋਕਾਂ ਨੂੰ ਆਪਣੇ ਗੁਲਾਮ ਸਮਝਦੇ ਹਨ। ਇਸੇ ਕਰਕੇ ਲੋਕਾਂ ਦੇ ਮਨਾਂ ਵਿਚ ਜਮਹੂਰੀਅਤ ਪ੍ਰਤੀ ਉਹੋ ਜਿਹਾ ਚਾਅ ਤੇ ਉਤਸ਼ਾਹ ਦੇਖਣ ਨੂੰ ਨਹੀਂ ਮਿਲਦਾ, ਜਿਹੋ ਜਿਹਾ ਉਤਸ਼ਾਹ ਵਿਕਸਿਤ ਜਮਹੂਰੀ ਦੇਸ਼ਾਂ ਵਿਚ ਵੇਖਣ ਨੂੰ ਮਿਲਦਾ ਹੈ। Read More

ਕੀ ਪੰਜਾਬ ਵਿਚ ਹਾਲਾਤ ਵਿਗੜਨ ਦੀਆਂ ਕੋਈ ਸੰਭਾਵਨਾਵਾਂ ਹਨ ?

ਪਿਛਲੇ ਦਿਨੀਂ ਉੱਤਰੀ ਭਾਰਤ ਦੇ ਰਾਜਾਂ ਦੀ ਕੌਂਸਲ ਦੀ 26ਵੀਂ ਮੀਟਿੰਗ ਵਿਚ ਸ਼ਿਰਕਤ ਕਰਨ ਲਈ ਗ੍ਰਹਿ ਮੰਤਰੀ ਪੀ. ਚਿਦੰਬਰਮ ਚੰਡੀਗੜ੍ਹ ਆਏ ਸਨ। ਉਨ੍ਹਾਂ ਨੇ ਇਸ ਅਵਸਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਆਖਿਆ ਸੀ ਕਿ ਪੰਜਾਬ ਵਿਚ ਅੱਤਵਾਦ ਦਾ ਖ਼ਤਰਾ ਅਜੇ ਬਰਕਰਾਰ ਹੈ, ਭਾਵੇਂ ਕਿ ਇਹ 80ਵਿਆਂ ਵਰਗਾ ਨਹੀਂ ਹੈ। ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਉਸਾਰੀ ਜਾ ਰਹੀ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਬਾਰੇ ਇਕ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਵਿਚ ਕਿਹਾ ਕਿ ਕੇਂਦਰ ਸਰਕਾਰ ਇਸ 'ਤੇ ਨਜ਼ਰ ਰੱਖ ਰਹੀ ਹੈ। Read More