ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

Political

ਅਜਮਲ ਕਸਾਬ ਨੂੰ ਫਾਂਸੀ ਦੇ ਪ੍ਰਭਾਵ ਕੀ ਹੋਣਗੇ?

ਪੁਣੇ ਦੀ ਯਰਵੜਾ ਜੇਲ੍ਹ ਵਿਚ ਮੁਹੰਮਦ ਅਜਮਲ ਆਮਿਰ ਕਸਾਬ ਨੂੰ 21 ਨਵੰਬਰ ਸਵੇਰੇ 7.30 ਵਜੇ ਫਾਂਸੀ ਦਿੱਤੇ ਜਾਣ ਨਾਲ ਮੰੁਬਈ 'ਤੇ 26 ਨਵੰਬਰ, 2008 ਨੂੰ ਹੋਏ ਇਕ ਵੱਡੇ ਅੱਤਵਾਦੀ ਹਮਲੇ ਸਬੰਧੀ ਕੇਸ ਆਪਣੇ ਅੰਤਿਮ ਪੜਾਅ 'ਤੇ ਪੁੱਜ ਗਿਆ ਹੈ | 26 ਨਵੰਬਰ ਦੇਰ ਸ਼ਾਮ ਨੂੰ ਸਮੰੁਦਰੀ ਰਸਤੇ ਜੋ 10 ਅੱਤਵਾਦੀ ਪਾਕਿਸਤਾਨ ਤੋਂ ਚੱਲ ਕੇ ਮੰੁਬਈ ਵਿਚ ਦਾਖ਼ਲ ਹੋਏ ਸਨ, ਉਨ੍ਹਾਂ ਵਿਚ ਹੀ ਅਜਮਲ ਕਸਾਬ ਸ਼ਾਮਿਲ ਸੀ | ਪਾਕਿਸਤਾਨ ਦੀ ਧਰਤੀ ਤੋਂ ਆਪਣੀਆਂ ਕਾਰਵਾਈਆਂ ਚਲਾ ਰਹੇ ਲਸ਼ਕਰੇ-ਤਾਇਬਾ ਨਾਲ ਸਬੰਧਤ ਇਨ੍ਹਾਂ ਅੱਤਵਾਦੀਆਂ ਨੇ ਮੰੁਬਈ ਦੇ ਰੇਲਵੇ ਸਟੇਸ਼ਨ (ਛਤਰਪਤੀ ਸ਼ਿਵਾਜੀ ਟਰਮੀਨਸ), ਕਾਮਾ ਹਸਪਤਾਲ, ਓਬਰਾਏ ਟ੍ਰਾਈਡੈਂਟ ਹੋਟਲ, ਤਾਜ ਮਹੱਲ ਹੋਟਲ, ਲਿਓ ਪੋਲਡ ਕੈਫੇ ਅਤੇ ਨਾਰੀਮਨ ਹਾਊਸ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ | Read More

ਚਿੰਤਾਜਨਕ ਹੈ ਦਿੱਲੀ ਦਾ ਘਟਨਾਕ੍ਰਮ

ਦਿੱਲੀ ਵਿਚ 16 ਦਸੰਬਰ ਦੀ ਰਾਤ ਨੂੰ ਡਾਕਟਰੀ ਦੀ ਪੜ੍ਹਾਈ ਕਰ ਰਹੀ 23 ਸਾਲਾ ਵਿਦਿਆਰਥਣ ਦਾਮਨੀ ਨਾਲ ਇਕ ਚਲਦੀ ਬੱਸ ਵਿਚ ਬਲਾਤਕਾਰ ਦੀ ਜੋ ਅਤਿ-ਘਿਨਾਉਣੀ ਘਟਨਾ ਵਾਪਰੀ, ਉਸ ਨੇ ਦੇਸ਼ ਭਰ ਵਿਚ ਔਰਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਦਾ ਮੁੱਦਾ ਇਕ ਵਾਰ ਫਿਰ ਸਾਹਮਣੇ ਲੈ ਆਂਦਾ ਹੈ | ਇਹ ਘਟਨਾ ਇਕ ਤਰ੍ਹਾਂ ਨਾਲ ਭਾਰਤੀ ਸਮਾਜ ਵਿਚ ਔਰਤਾਂ ਨਾਲ ਬਲਾਤਕਾਰ ਤੋਂ ਲੈ ਕੇ ਹੋਰ ਢੰਗ-ਤਰੀਕਿਆਂ ਨਾਲ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਪ੍ਰਤੀਕ ਬਣ ਗਈ ਹੈ | ਇਸੇ ਕਾਰਨ ਘਟਨਾ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨੌਜਵਾਨ ਲੜਕੇ-ਲੜਕੀਆਂ ਅਤੇ ਸਭ ਵਰਗਾਂ ਦੇ ਸੰਵੇਦਨਸ਼ੀਲ ਲੋਕ ਗਲੀਆਂ-ਬਾਜ਼ਾਰਾਂ ਵਿਚ ਆ ਕੇ ਰੋਹ ਭਰਪੂਰ ਵਿਖਾਵੇ ਕਰ ਰਹੇ ਹਨ | ਇਹ ਸਤਰਾਂ ਲਿਖੇ ਜਾਣ ਤੱਕ ਵੀ ਦਿੱਲੀ ਦੇ ਜ਼ਾਕਿਰ ਹੁਸੈਨ ਮਾਰਗ 'ਤੇ ਅੰਦੋਲਨਕਾਰੀ ਦਿੱਲੀ ਪੁਲਿਸ ਕਮਿਸ਼ਨਰ ਨਰੇਸ਼ ਕੁਮਾਰ ਨੂੰ ਹਟਾਉਣ, ਔਰਤਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ | ਅੰਦੋਲਨਕਾਰੀ ਇੰਡੀਆ ਗੇਟ ਤੱਕ ਜਾਣਾ ਚਾਹੁੰਦੇ ਹਨ ਪਰ ਪੁਲਿਸ ਉਨ੍ਹਾਂ ਦਾ ਰਸਤਾ ਰੋਕ ਕੇ ਬੈਠੀ ਹੈ | ਪਰ ਕੇਂਦਰੀ ਸਰਕਾਰ ਇਸ ਘਟਨਾਕ੍ਰਮ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਵਿਚ ਅਸਫ਼ਲ ਰਹੀ ਹੈ | Read More

ਰਕ੍ਰਾਂਤੀਕਾਰੀ ਤਬਦੀਲੀਆਂ ਦੀ ਲੋੜ ਹੈ ਦੇਸ਼ ਦੀ ਜਮਹੂਰੀ ਪ੍ਰਣਾਲੀ ਵਿਚ

ਅੱਜ ਜਦੋਂ ਕਿ ਦੇਸ਼ ਆਪਣਾ 64ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਤਾਂ ਸੰਵੇਦਨਸ਼ੀਲ ਲੋਕਾਂ ਦੇ ਮਨ ਵਿਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ | ਸਭ ਤੋਂ ਵੱਡਾ ਸਵਾਲ ਇਹ ਹੈ ਕਿ 26 ਜਨਵਰੀ, 1950 ਨੂੰ ਜਿਹੜੀ ਜਮਹੂਰੀ ਪ੍ਰਣਾਲੀ ਅਸੀਂ ਅਪਣਾਈ ਸੀ, ਕੀ ਅਸੀਂ ਉਸ ਨੂੰ ਠੀਕ ਤਰ੍ਹਾਂ ਲਾਗੂ ਕਰ ਸਕੇ ਹਾਂ? ਕੀ ਅਸੀਂ ਉਸ ਦਾ ਅੱਗੇ ਹੋਰ ਵਿਕਾਸ ਕਰ ਸਕੇ ਹਾਂ? ਜਦੋਂ ਅਜਿਹੇ ਪ੍ਰਸ਼ਨਾਂ ਦੇ ਸੰਦਰਭ ਵਿਚ ਅਸੀਂ ਆਪਣੀ ਜਮਹੂਰੀ ਪ੍ਰਣਾਲੀ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਨਿਰਾਸ਼ਾ ਹੀ ਹੱਥ ਲਗਦੀ ਹੈ | Read More

 ਪੰਜਾਬ ਸਰਕਾਰ ਫੈਲ ਰਹੇ ਕੈਂਸਰ ਨੂੰ ਗੰਭੀਰਤਾ ਨਾਲ ਲਵੇ

ਪੰਜਾਬ ਵਿਚ ਵਾਤਾਵਰਨ ਦੀ ਅਹਿਮੀਅਤ ਨੂੰ ਸਮਝਣ ਵਾਲੇ ਲੋਕਾਂ ਵੱਲੋਂ ਪਿਛਲੇ ¦ਮੇ ਸਮੇਂ ਤੋਂ ਇਹ ਮੁੱਦਾ ਉਠਾਇਆ ਜਾਂਦਾ ਰਿਹਾ ਸੀ ਕਿ ਰਾਜ ਦੇ ਵਾਤਾਵਰਨ ਵਿਚ ਵੱਖ-ਵੱਖ ਕਾਰਨਾਂ ਕਰਕੇ ਆ ਰਹੇ ਵਿਗਾੜ ਕਾਰਨ ਕੈਂਸਰ, ਹੈਪੇਟਾਈਟਸ, ਬਲੱਡ ਪ੍ਰੈਸ਼ਰ, ਦਮਾ, ਗੁਰਦਿਆਂ ਦੇ ਫੇਲ੍ਹ ਹੋਣ ਸਮੇਤ ਬਹੁਤ ਸਾਰੀਆਂ ਚਮੜੀ ਦੀਆਂ ਬਿਮਾਰੀਆਂ ਫੈਲਦੀਆਂ ਜਾ ਰਹੀਆਂ ਹਨ | ਇਸ ਕਾਰਨ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ | ਪਰ ਰਾਜ ਦੀਆਂ ਸਰਕਾਰਾਂ ਵੱਲੋਂ ਵਾਤਾਵਰਨ ਵਿਚ ਆਏ ਵਿਗਾੜਾਂ ਅਤੇ ਇਸ ਕਾਰਨ ਲੋਕਾਂ ਦੀ ਸਿਹਤ ਸਬੰਧੀ ਪੈਦਾ ਹੋਈਆਂ ਸਮੱਸਿਆਵਾਂ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ ਗਿਆ | Read More

 ਡਾਕਟਰ ਬਣਨਾ ਚਾਹੁੰਦਾ ਸੀ ਅਫਜ਼ਲ ਗੁਰੂ

ਕਈ ਸਾਲ ਪਹਿਲਾਂ ਮੈਂ ਇਕ ਸਾਹਿਤਕ ਰਚਨਾ ਪੜ੍ਹੀ ਸੀ, ਜਿਸ ਵਿਚ ਇਕ ਪਾਤਰ ਬਹੁਤ ਹੀ ਅਮੀਰੀ ਵਾਲੀ ਅਤੇ ਸੁਖਦਾਇਕ ਜ਼ਿੰਦਗੀ ਬਿਤਾਉਣ ਤੋਂ ਬਾਅਦ ਅਤਿਅੰਤ ਗਰੀਬ ਹੋ ਜਾਂਦਾ ਹੈ ਅਤੇ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰ ਜਾਂਦਾ ਹੈ | ਆਪਣੀ ਜ਼ਿੰਦਗੀ ਵਿਚ ਆਏ ਇਸ ਦੁਖਦਾਇਕ ਮੋੜ 'ਤੇ ਟਿੱਪਣੀ ਕਰਦਿਆਂ ਬੜੇ ਹੀ ਦਾਰਸ਼ਨਿਕ ਅੰਦਾਜ਼ ਵਿਚ ਉਹ ਖ਼ੁਦ ਹੀ ਕਹਿੰਦਾ ਹੈ, 'ਜ਼ਿੰਦਗੀ ਚੱਕਰ ਦੀ ਤਰ੍ਹਾਂ ਘੰੁਮਦੀ ਹੈ | ਕਿਸੇ ਨੂੰ ਇਹ ਉੱਪਰ ਲੈ ਜਾਂਦੀ ਹੈ ਅਤੇ ਕਿਸੇ ਹੋਰ ਨੂੰ ਹੇਠਾਂ ਸੁੱਟ ਦਿੰਦੀ ਹੈ |' Read More

ਤੈਨੂੰ ਸਲਾਮ ਹੈ ਮਲਾਲਾ ਯੂਸਫ਼ਜ਼ਈ

ਜ਼ਿੰਦਗੀ ਵਿਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ, ਜਦੋਂ ਕਿਸੇ ਸ਼ਖ਼ਸੀਅਤ ਬਾਰੇ ਲਿਖਣਾ ਬੇਹੱਦ ਮੁਸ਼ਕਿਲ ਲਗਦਾ ਹੈ। ਸਬੰਧਤ ਸ਼ਖ਼ਸੀਅਤ ਦੀ ਕਰਨੀ ਦੇ ਹਾਣ ਦੇ ਲਫ਼ਜ਼ ਨਹੀਂ ਲੱਭਦੇ। ਦਿਲ ਬਹੁਤ ਕੁਝ ਕਹਿਣ ਨੂੰ ਲੋਚਦਾ ਹੈ ਪਰ ਜ਼ਬਾਨ ਸਾਥ ਨਹੀਂ ਦਿੰਦੀ। ਅਜਿਹੇ ਪਲਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਲਿਖਣ ਬੈਠੋਗੇ, ਤਾਂ ਕਲਮ ਥਰਥਰਾਏਗੀ। ਪੰਨਾ ਹੰਝੂਆਂ ਨਾਲ ਭਰ ਜਾਏਗਾ।
ਅੱਜ ਜਦੋਂ ਮੈਂ ਸਵਾਤ ਘਾਟੀ ਦੀ 14 ਸਾਲਾ ਬਹਾਦਰ ਲੜਕੀ ਮਲਾਲਾ ਯੂਸਫ਼ਜ਼ਈ ਬਾਰੇ ਲਿਖਣ ਬੈਠਾ ਹਾਂ ਤਾਂ ਮਨ ਵਿਚ ਉਪਰੋਕਤ ਭਾਵ ਵਾਰ-ਵਾਰ ਉਮਡ ਰਹੇ ਹਨ। ਫਿਰ ਮੇਰੇ ਜ਼ਿਹਨ ਵਿਚ ਇਹ ਖਿਆਲ ਆਉਂਦਾ ਹੈ ਕਿ ਤਾਲਿਬਾਨ ਦੇ ਖਿਲਾਫ਼ ਲਿਖਦਿਆਂ ਮਲਾਲਾ ਦੀ ਕਲਮ ਨਹੀਂ ਸੀ ਥਰਥਰਾਈ। ਬੋਲਣ ਲੱਗਿਆਂ ਉਸ ਦੀ ਜ਼ਬਾਨ ਨਹੀਂ ਸੀ ਕੰਬੀ। ਫਿਰ ਉਸ ਬਾਰੇ ਲਿਖਦਿਆਂ ਮੈਂ ਏਨਾ ਕਮਜ਼ੋਰ ਕਿਉਂ ਮਹਿਸੂਸ ਕਰ ਰਿਹਾ ਹਾਂ? ਜ਼ਿੰਦਗੀ ਤਾਂ ਇਕ ਗੀਤ ਹੈ। ਜੇ ਮੈਂ ਨਹੀਂ ਗਾਵਾਂਗਾ ਤਾਂ ਕੋਈ ਹੋਰ ਗਾਏਗਾ। ਜ਼ਿੰਦਗੀ ਤਾਂ ਇਕ ਸੰਘਰਸ਼ ਹੈ, ਜੇ ਮੈਂ ਨਹੀਂ ਕਰਾਂਗਾ ਤਾਂ ਕੋਈ ਹੋਰ ਕਰੇਗਾ। ਜ਼ਿੰਦਗੀ ਤਾਂ ਇਕ ਇਬਾਰਤ ਹੈ, ਜੇ ਮੈਂ ਨਹੀਂ ਲਿਖਾਂਗਾ ਤਾਂ ਕੋਈ ਹੋਰ ਲਿਖੇਗਾ। ਇਹ ਸੋਚ ਕੇ ਮੈਂ ਆਪਣੇ ਮਨ ਨੂੰ ਢਾਰਸ ਦਿੰਦਾ ਹਾਂ ਤੇ ਮਲਾਲਾ ਯੂਸਫਜ਼ਈ ਦੀ ਸ਼ਖ਼ਸੀਅਤ ਦੇ ਹਾਣ ਦੇ ਲਫ਼ਜ਼ ਲੱਭਣ ਦੀ ਕੋਸ਼ਿਸ਼ ਕਰਦਾ ਹਾਂ। Read More

ਦੱਖਣੀ ਏਸ਼ੀਆ ਵਿਚ ਅਮਨ ਤੇ ਸਥਿਰਤਾ ਲਈ ਪਾਕਿਸਤਾਨ ਆਪਣੀ ਸੁਰੱਖਿਆ ਰਣਨੀਤੀ ਬਦਲੇ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸ੍ਰੀ ਪ੍ਰਣਾਬ ਮੁਖਰਜੀ ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ 'ਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ ਅਤੇ ਨਾਲ ਹੀ ਪਾਕਿਸਤਾਨ ਵੱਲੋਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਦੇ ਮੁਤਾਬਿਕ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਭਾਰਤ ਨਾਲ ਚੰਗੇ ਗੁਆਂਢੀਆਂ ਵਾਲੇ, ਮਿੱਤਰਤਾਪੂਰਨ ਅਤੇ ਸਹਿਯੋਗ ਭਰਪੂਰ ਸਬੰਧ ਕਾਇਮ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਚੰਗੀ ਗੱਲ ਹੈ ਕਿ ਸਾਡੇ ਦੋਵੇਂ ਦੇਸ਼ ਖੇਤਰ ਵਿਚ ਸਥਿਰਤਾ, ਸ਼ਾਂਤੀ ਅਤੇ ਖੁਸ਼ਹਾਲੀ ਨੂੰ ਉਤਸ਼ਾਹ ਦੇਣ ਲਈ ਸਾਰੇ ਮਸਲਿਆਂ ਨੂੰ ਗੱਲਬਾਤ ਕਰਕੇ ਸੁਲਝਾਉਣਾ ਚਾਹੁੰਦੇ ਹਨ। Read More

ਪੰਜਾਬ ਵਿਚ ਰੇਤ ਤੇ ਨਸ਼ਾ ਮਾਫੀਆ ਨੂੰ ਨਕੇਲ ਪਾਈ ਜਾਏ

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਬਹੁਤ ਸਾਰੇ ਪੱਖਾਂ ਤੋਂ ਤਰੱਕੀ ਕਰ ਰਿਹਾ ਹੈ। ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸੜਕਾਂ ਅਤੇ ਪੁਲਾਂ ਦੀ ਵੱਡੀ ਪੱਧਰ 'ਤੇ ਉਸਾਰੀ ਹੋਈ ਹੈ। ਓਵਰ ਬਰਿਜਾਂ ਅਤੇ ਫਲਾਈ ਓਵਰਾਂ ਦੀ ਉਸਾਰੀ ਨਾਲ ਬਹੁਤ ਸਾਰੇ ਸ਼ਹਿਰਾਂ ਵਿਚ ਆਵਾਜਾਈ ਦੀਆਂ ਸਮੱਸਿਆਵਾਂ ਦੂਰ ਹੋਈਆਂ ਹਨ। ਰਾਜ ਵਿਚ ਕਈ ਥਰਮਲ ਪਲਾਂਟ ਉਸਾਰੀ ਅਧੀਨ ਹਨ, ਜਿਨ੍ਹਾਂ ਦੇ ਇਕ-ਦੋ ਸਾਲ ਵਿਚ ਮੁਕੰਮਲ ਹੋਣ ਨਾਲ ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਮਿਲ ਸਕਦੀ ਹੈ। ਬਹੁਤ ਸਾਰੇ ਨਵੇਂ ਤਕਨੀਕੀ ਅਤੇ ਗ਼ੈਰ-ਤਕਨੀਕੀ ਸਿੱਖਿਆ ਸੰਸਥਾਨ ਰਾਜ ਸਰਕਾਰ ਵੱਲੋਂ ਆਪਣੇ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਰਾਜ ਦੇ ਦਿਹਾਤੀ ਖੇਤਰਾਂ ਵਿਚ ਖੋਲ੍ਹੇ ਗਏ ਹਨ, ਜਿਨ੍ਹਾਂ ਨਾਲ ਦਿਹਾਤੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਪਣੇ ਪਿੰਡਾਂ ਦੇ ਨੇੜੇ ਹੀ ਉਚੇਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲਣ ਲੱਗਾ ਹੈ। ਭਾਵੇਂ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਅਜੇ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। Read More

ਵਧ ਰਿਹਾ ਹੈ ਦੇਸ਼ ਦਾ ਸਿਆਸੀ ਤਾਪਮਾਨ

ਦਿੱਲੀ ਦੇ ਵਿਗਿਆਨ ਭਵਨ ਵਿਚ ਹੋ ਰਹੇ ਇਕ ਸੈਮੀਨਾਰ ਦੌਰਾਨ ਜਦੋਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸੰਬੋਧਨ ਕਰਨ ਲਈ ਉੱਠੇ ਤਾਂ ਸੁਪਰੀਮ ਕੋਰਟ ਦੇ ਇਕ ਵਕੀਲ ਸੰਤੋਸ਼ ਕੁਮਾਰ ਸੁਮਨ ਆਪਣੀ ਸੀਟ ਦੇ ਸਾਹਮਣੇ ਵਾਲੇ ਮੇਜ਼ 'ਤੇ ਚੜ੍ਹ ਗਏ ਅਤੇ ਉਨ੍ਹਾਂ ਨੇ 'ਭ੍ਰਿਸ਼ਟ ਪ੍ਰਧਾਨ ਮੰਤਰੀ ਵਾਪਸ ਜਾਓ', 'ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ ਵਾਪਸ ਲਓ' ਦੇ ਨਾਅਰੇ ਲਾਏ ਅਤੇ ਰੋਸ ਵਜੋਂ ਆਪਣੀ ਕਮੀਜ਼ ਵੀ ਉਤਾਰ ਦਿੱਤੀ। ਬਾਅਦ ਵਿਚ ਸੁਰੱਖਿਆ ਅਧਿਕਾਰੀ ਉਸ ਨੂੰ ਮੇਜ਼ ਤੋਂ ਉਤਾਰ ਕੇ ਬਾਹਰ ਲੈ ਗਏ। ਇਸ ਵਕੀਲ ਦਾ ਸਬੰਧ ਲਾਲੂ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਦੱਸਿਆ ਜਾਂਦਾ ਹੈ। Read More

ਪੰਜਾਬੀ, ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਫ਼ਤਵਾ ਦੇਣ - ਨਰੇਸ਼ ਗੁਜਰਾਲ ਦੀ \'ਅਜੀਤ\' ਨਾਲ ਵਿਸ਼ੇਸ਼ ਮੁਲਾਕਾਤ

ਪੰਜਾਬ ਦੇ ਖੇਤੀ ਸੰਕਟ ਲਈ ਅਕਾਲੀ-ਭਾਜਪਾ ਸਰਕਾਰ ਨਹੀਂ, ਬਲਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਅਕਾਲੀ-ਭਾਜਪਾ ਸਰਕਾਰ ਨੇ ਰਾਜ ਦਾ ਖਜ਼ਾਨਾ ਖਾਲੀ ਨਹੀਂ ਕੀਤਾ, ਬਲਕਿ ਵਿੱਤੀ ਸਰੋਤ ਵਧਾ ਕੇ ਰਾਜ ਦਾ ਬਹੁਪੱਖੀ ਵਿਕਾਸ ਕੀਤਾ ਹੈ। ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦੇ ਚੋਣਾਂ ਵਿਚ ਲੋਕਾਂ ਨੂੰ ਲੁਭਾਉਣ ਲਈ ਨਹੀਂ ਕੀਤੇ ਗਏ, ਬਲਕਿ ਇਹ ਅਕਾਲੀ ਦਲ ਦੀ ਪੰਜਾਬ ਦੇ ਵਿਕਾਸ ਸਬੰਧੀ ਸੋਚੀ-ਸਮਝੀ ਨੀਤੀ ਦਾ ਹਿੱਸਾ ਹਨ। ਜੇਕਰ ਮੁੜ ਕੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਗਠਜੋੜ ਉਸੇ ਤਰ੍ਹਾਂ ਆਪਣੇ ਵਾਅਦੇ ਪੂਰੇ ਕਰੇਗਾ, ਜਿਸ ਤਰ੍ਹਾਂ ਕਿ ਉਸ ਨੇ ਪਿਛਲੇ ਪੰਜਾਂ ਸਾਲਾਂ ਵਿਚ ਪੂਰੇ ਕੀਤੇ ਹਨ। ਪੰਜਾਬ ਦੇ ਚੋਣ ਅਮਲ ਵਿਚ ਡੇਰਿਆਂ ਦਾ ਵਧ ਰਿਹਾ ਦਖ਼ਲ ਨਾ ਕੇਵਲ ਜਮਹੂਰੀਅਤ ਲਈ ਇਕ ਵੱਡਾ ਖ਼ਤਰਾ ਹੈ, ਸਗੋਂ ਇਸ ਨਾਲ ਆਉਣ ਵਾਲੇ ਸਮੇਂ ਵਿਚ ਧਾਰਮਿਕ ਅਤੇ ਸਮਾਜਿਕ ਟਕਰਾਓ ਵੀ ਤਿੱਖੇ ਹੋ ਸਕਦੇ ਹਨ, ਪਹਿਲਾਂ ਹੀ ਰਾਜ ਅੱਤਵਾਦ ਦੇ ਲੰਮੇ ਦੌਰ ਵਿਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਉਠਾ ਚੁੱਕਾ ਹੈ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ ਨੂੰ ਮੁੱਖ ਰੱਖ ਕੇ ਉਸ ਦੇ ਹੱਕ ਵਿਚ ਫਤਵਾ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਅਕਾਲੀ ਦਲ ਦੇ ਆਗੂ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ 'ਅਜੀਤ' ਨਾਲ ਇਕ ਵਿਸ਼ੇਸ਼ ਮੁਲਾਕਾਤ ਵਿਚ ਕੀਤਾ। Read More