ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

Political

ਆਓ! ਪੰਜਾਬ ਦੇ ਬਿਹਤਰ ਭਵਿੱਖ ਲਈ ਸਮਰਪਿਤ ਹੋਈਏ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿਚ ਵਸਦੀਆਂ ਕੌਮੀਅਤਾਂ ਨੇ ਆਪੋ-ਆਪਣੀਆਂ ਭਾਸ਼ਾਵਾਂ ਦੇ ਆਧਾਰ 'ਤੇ ਰਾਜਾਂ ਦੇ ਪੁਨਰਗਠਨ ਲਈ ਸੰਘਰਸ਼ ਅਰੰਭੇ | ਇਨ੍ਹਾਂ ਸੰਘਰਸ਼ਾਂ ਦੇ ਦਬਾਅ ਅਧੀਨ ਹੀ ਉਸ ਸਮੇਂ ਦੀ ਕੇਂਦਰੀ ਸਰਕਾਰ ਨੇ ਰਾਜਾਂ ਦੇ ਪੁਨਰਗਠਨ ਲਈ 1955 ਵਿਚ ਕਮਿਸ਼ਨ ਬਣਾਇਆ ਅਤੇ ਇਸ ਦੇ ਆਧਾਰ 'ਤੇ ਕੁਝ ਨਵੇਂ ਰਾਜ ਹੋਂਦ ਵਿਚ ਆਏ | ਪਰ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, ਇਸ ਕਮਿਸ਼ਨ ਨੇ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦੇ ਗਠਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ | ਇਸ ਕਾਰਨ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਇਕ ਲੰਮਾ ਤੇ ਕਠਿਨ ਸੰਘਰਸ਼ ਲੜਿਆ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਗਿ੍ਫ਼ਤਾਰੀਆਂ ਦਿੱਤੀਆਂ ਅਤੇ ਅਨੇਕਾਂ ਲੋਕ ਸ਼ਹੀਦ ਵੀ ਹੋਏ | ਆਖਰ 1 ਨਵੰਬਰ, 1966 ਨੂੰ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦਾ ਗਠਨ ਹੋਇਆ | Read More

ਸੰਕਟਾਂ ਵਿਚ ਘਿਰਿਆ ਪਾਕਿਸਤਾਨ

ਭਾਰਤ ਦਾ ਗੁਆਂਢੀ ਪਾਕਿਸਤਾਨ 1947 ਵਿਚ ਹੋਂਦ 'ਚ ਆਉਣ ਤੋਂ ਬਾਅਦ ਨਿਰੰਤਰ ਆਪਣੇ ਲਈ ਅਤੇ ਆਪਣੇ ਗੁਆਂਢੀਆਂ ਲਈ ਇਕ ਵੱਡੀ ਚੁਣੌਤੀ ਬਣਿਆ ਆ ਰਿਹਾ ਹੈ | ਇਸ ਸਮੇਂ ਵੀ ਤਾਹਿਰ-ਉਲ-ਕਾਦਰੀ ਵੱਲੋਂ ਇਸਲਾਮਾਬਾਦ ਵਿਚ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਲਾਏ ਗਏ ਧਰਨੇ, ਸੁਪਰੀਮ ਕੋਰਟ ਵੱਲੋਂ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ਼ ਦੀ ਗਿ੍ਫ਼ਤਾਰੀ ਦੇ ਆਦੇਸ਼ ਅਤੇ ਭਾਰਤ-ਪਾਕਿਸਤਾਨ ਤਣਾਅ ਕਾਰਨ ਪਾਕਿਸਤਾਨ ਗੰਭੀਰ ਸੰਕਟ ਵਿਚ ਫਸਿਆ ਨਜ਼ਰ ਆ ਰਿਹਾ ਸੀ | ਪਰ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ਼ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਤੇ ਹੋਰ ਪਾਰਟੀਆਂ ਦੀ ਗਠਜੋੜ ਸਰਕਾਰ ਦੀ ਸਿਆਣਪ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਜਮਹੂਰੀਅਤ ਦੇ ਹੱਕ ਵਿਚ ਲਏ ਗਏ ਸਪੱਸ਼ਟ ਸਟੈਂਡ ਨਾਲ ਫਿਲਹਾਲ ਪਾਕਿਸਤਾਨ ਇਕ ਵੱਡੇ ਸੰਕਟ ਤੋਂ ਥੋੜ੍ਹਾ ਉੱਭਰ ਆਇਆ ਹੈ ਪਰ ਸਰਕਾਰ ਦਾ ਸੁਪਰੀਮ ਕੋਰਟ ਨਾਲ ਟਕਰਾਅ ਅਜੇ ਵੀ ਬਣਿਆ ਹੋਇਆ ਹੈ | ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਭਾਵੇਂ ਧਰਮ ਦੇ ਆਧਾਰ 'ਤੇ ਦੇਸ਼ ਦੀ ਵੰਡ ਕਰਵਾ ਕੇ ਪਾਕਿਸਤਾਨ ਦੀ ਬੁਨਿਆਦ ਰੱਖੀ ਸੀ ਪਰ ਪਾਕਿਸਤਾਨ ਹਾਸਲ ਕਰਨ ਤੋਂ ਬਾਅਦ ਉਹ ਚਾਹੁੰਦੇ ਸਨ ਕਿ ਇਥੇ ਵਸਣ ਵਾਲੇ ਸਾਰੇ ਲੋਕਾਂ ਨੂੰ ਸਾਮਾਨ ਰੂਪ ਵਿਚ ਪਾਕਿਸਤਾਨੀ ਨਾਗਰਿਕ ਮੰਨਿਆ ਜਾਏ Read More

\'ਮੈਂ ਕੋਸ਼ਿਸ਼ ਕਰਦਾ ਹਾਂ ਕਿ ਫ਼ਿਲਮ ਮਨੋਰੰਜਕ ਵੀ ਹੋਵੇ ਤੇ ਸਮਾਜਿਕ ਸੰਦੇਸ਼ ਦੇਣ ਵਾਲੀ ਵੀ\'

ਪਿਛਲੇ ਦਿਨੀਂ ਭਾਰਤ ਦੇ ਪ੍ਰਸਿੱਧ ਫ਼ਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਆਮਿਰ ਖਾਨ ਆਪਣੀ ਨਵੀਂ ਫ਼ਿਲਮ 'ਤਲਾਸ਼' ਦੇ ਪ੍ਰਚਾਰ ਹਿਤ ਜਲੰਧਰ ਆਏ ਸਨ | 'ਅਜੀਤ ਭਵਨ' ਵਿਚ ਉਨ੍ਹਾਂ ਨੇ ਲਗਭਗ ਇਕ ਘੰਟੇ ਦਾ ਸਮਾਂ ਗੁਜ਼ਾਰਿਆ | ਇਸ ਸਮੇਂ ਉਨ੍ਹਾਂ ਨੇ ਪੰਜਾਬੀਆਂ ਦੀ ਹਰਮਨ-ਪਿਆਰੀ ਅਖ਼ਬਾਰ 'ਅਜੀਤ', ਦੈਨਿਕ 'ਅਜੀਤ ਸਮਾਚਾਰ' ਅਤੇ ਇਨ੍ਹਾਂ ਅਖ਼ਬਾਰਾਂ ਨੂੰ ਚਲਾਉਣ ਵਾਲੇ ਅਦਾਰਾ 'ਅਜੀਤ' ਬਾਰੇ ਬੜੀ ਦਿਲਚਸਪੀ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫ਼ਿਲਮ ਜਗਤ ਦੇ ਸਫ਼ਰ, ਆਪਣੀ ਦਿਲਚਸਪੀ ਵਾਲੇ ਸਮਾਜਿਕ ਸਰੋਕਾਰਾਂ ਅਤੇ ਆਪਣੀ ਕਾਰਜਸ਼ੈਲੀ ਸਬੰਧੀ 'ਅਜੀਤ' ਤੇ 'ਅਜੀਤ ਸਮਾਚਾਰ' ਦੇ ਪ੍ਰਤੀਨਿਧੀਆਂ ਨਾਲ ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ | ਉਨ੍ਹਾਂ ਨਾਲ ਹੋਈ ਚਰਚਾ ਦੇ ਅਹਿਮ ਅੰਸ਼ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ | Read More

\'ਭਾਰਤ-ਪਾਕਿਸਤਾਨ ਸਹਿਯੋਗ ਦਾ ਸਭ ਤੋਂ ਵੱਧ ਲਾਭ ਹੋਵੇਗਾ ਦੋਵਾਂ ਪੰਜਾਬਾਂ ਨੂੰ\'

ਜਿਸ ਤਰ੍ਹਾਂ ਮੌਸਮ ਦੇ ਮਿਜ਼ਾਜ ਬਾਰੇ ਯਕੀਨੀ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਹੜੇ ਸਮੇਂ ਇਹ ਕੀ ਰੁਖ਼ ਅਖਤਿਆਰ ਕਰੇ, ਇਸੇ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ | ਫਿਰ ਵੀ 2012 ਦੇ ਸਾਲ ਵਿਚ ਜਿਉਾ-ਜਿਉਾ ਅਸੀਂ ਸਰਦੀ ਦੇ ਮੌਸਮ ਵੱਲ ਵਧ ਰਹੇ ਹਾਂ ਤਿਉਾ-ਤਿਉਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਗਰਮਾਹਟ ਵਧਦੀ ਜਾ ਰਹੀ ਹੈ | ਪਿਛਲੇ ਕੁੁਝ ਮਹੀਨਿਆਂ ਵਿਚ ਦੋਵਾਂ ਦੇਸ਼ਾਂ ਨੇ ਆਪਸੀ ਵਪਾਰ ਅਤੇ ਸਨਅਤੀ ਸਹਿਯੋਗ ਵਧਾਉਣ ਲਈ ਮਹੱਤਵਪੂਰਨ ਫ਼ੈਸਲੇ ਲਏ ਹਨ | ਇਸ ਸੰਦਰਭ ਵਿਚ ਸਭ ਤੋਂ ਵੱਡਾ ਫ਼ੈਸਲਾ ਭਾਰਤ ਵੱਲੋਂ ਪਾਕਿਸਤਾਨ ਤੋਂ ਸਿੱਧੇ ਪੂੰਜੀ ਨਿਵੇਸ਼ ਨੂੰ ਇਜਾਜ਼ਤ ਦੇਣ ਦਾ ਲਿਆ ਗਿਆ ਹੈ | ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਵਰਗਾਂ ਦੇ ਯਾਤਰੀਆਂ ਲਈ ਵੀਜ਼ਾ ਨਿਯਮ ਉਦਾਰ ਬਣਾਉਣ ਦਾ ਦੂਜਾ ਅਹਿਮ ਨਿਰਣਾ ਲਿਆ ਹੈ | Read More

ਨੇੜਿਉਂ ਦੇਖਿਆ ਸ਼ਾਹਰੁਖ ਖ਼ਾਨ

ਜਲੰਧਰ ਵਿਚ ਬੁੱਧਵਾਰ (7 ਨਵੰਬਰ) ਦਾ ਦਿਨ ਸ਼ਾਹਰੁਖ ਖ਼ਾਨ, ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਆਦਿ ਫ਼ਿਲਮ ਕਲਾਕਾਰਾਂ ਦੇ ਨਾਂਅ ਰਿਹਾ | ਇਹ ਕਲਾਕਾਰ ਜਲੰਧਰ ਵਿਚ ਪ੍ਰਸਿੱਧ ਫ਼ਿਲਮਸਾਜ਼ ਸ੍ਰੀ ਯਸ਼ ਚੋਪੜਾ ਨੂੰ ਉਨ੍ਹਾਂ ਦੀ ਜਨਮ-ਭੂਮੀ 'ਤੇ ਆਪਣੀ ਸ਼ਰਧਾ ਦੇ ਫੁੱਲ ਫੇਟ ਕਰਨ ਅਤੇ ਸ੍ਰੀ ਯਸ਼ ਚੋਪੜਾ ਦੇ ਨਿਰਦੇਸ਼ਨ ਵਿਚ ਯਸ਼ ਰਾਜ ਫ਼ਿਲਮਜ਼ ਵੱਲੋਂ ਬਣਾਈ ਗਈ ਆਖਰੀ ਫ਼ਿਲਮ 'ਜਬ ਤਕ ਹੈ ਜਾਨ', ਜਿਸ ਵਿਚ ਉਕਤ ਕਲਾਕਾਰਾਂ ਨੇ ਮੁੱਖ ਰੋਲ ਅਦਾ ਕੀਤੇ ਹਨ, ਦੇ ਪ੍ਰਚਾਰ ਹਿਤ ਆਏ ਸਨ | ਸ੍ਰੀ ਯਸ਼ ਚੋਪੜਾ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਇਹ ਕਿਹਾ ਸੀ ਕਿ ਇਹ ਉਨ੍ਹਾਂ ਦੀ ਨਿਰਦੇਸ਼ਨਾ ਵਾਲੀ ਆਖਰੀ ਫ਼ਿਲਮ ਹੋਵੇਗੀ | Read More

ਕਲਾਕਾਰਾਂ ਵੱਲੋਂ ਪੰਜਾਬ ਦੀ ਧਰਤੀ ਨੂੰ ਸਜਦਾ

ਕਦੇ ਦੋ ਪਲ ਵਿਹਲ ਦੇ ਕੱਢ ਕੇ ਜਦੋਂ ਅਸੀਂ ਸਦੀਆਂ ਵਿਚ ਫੈਲੇ ਪੰਜਾਬ ਦੇ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਤਾਂ ਬੜੀਆਂ ਹੈਰਾਨੀਜਨਕ ਹਕੀਕਤਾਂ ਪ੍ਰਗਟ ਹੁੰਦੀਆਂ ਹਨ | ਕੇਂਦਰੀ ਏਸ਼ੀਆ ਤੋਂ ਨਿਰੰਤਰ ਹਮਲਾਵਰ ਆਉਂਦੇ ਰਹੇ | ਉਨ੍ਹਾਂ ਦੇ ਲਸ਼ਕਰ ਲਗਾਤਾਰ ਪੰਜਾਬ ਦੀ ਧਰਤੀ ਨੂੰ ਦਰੜਦੇ ਹੋਏ ਅੱਗੇ ਵੀ ਵਧਦੇ ਰਹੇ | ਪਰ ਇਸ ਸਭ ਕੁਝ ਦੇ ਬਾਵਜੂਦ ਹਰ ਲਸ਼ਕਰ ਦਾ ਸਭ ਤੋਂ ਪਹਿਲਾਂ ਮੁਕਾਬਲਾ ਪੰਜਾਬੀਆਂ ਨੇ ਹਿੱਕਾਂ ਢਾਹ ਕੇ ਕੀਤਾ | Read More

ਪਾਕਿਸਤਾਨ ਵਿਚ ਅਦਾਲਤੀ ਰਾਜ ਪਲਟਾ

ਅੱਜ ਜਦੋਂ ਪਾਕਿਸਤਾਨ ਦਾ ਨਾਂਅ ਜ਼ਿਹਨ ਵਿਚ ਆਉਂਦਾ ਹੈ ਤਾਂ ਮਨ ਦੇ ਪਰਦੇ 'ਤੇ ਇਕ ਅਜਿਹੀ ਕਿਸ਼ਤੀ ਦਾ ਚਿੱਤਰ ਉੱਭਰਦਾ ਹੈ, ਜੋ ਕਿਸੇ ਵੱਡੇ ਭੰਵਰ ਵਿਚ ਫਸੀ ਹੋਈ ਡਿੱਕੇ-ਡੋਲੇ ਖਾ ਰਹੀ ਹੋਵੇ ਅਤੇ ਜਿਸ ਬਾਰੇ ਇਹ ਅੰਦਾਜ਼ਾ ਵੀ ਨਾ ਲਾਇਆ ਜਾ ਸਕੇ ਕਿ ਇਹ ਬਚ ਵੀ ਰਹੇਗੀ ਜਾਂ ਫਿਰ ਭੰਵਰ ਇਸ ਨੂੰ ਨਿਗਲ ਜਾਵੇਗਾ | Read More

ਕਿੱਧਰ ਜਾ ਰਹੇ ਹਾਂ ਅਸੀਂ!

ਪੰਜਾਬੀ ਸੱਭਿਅਤਾ ਦੀ ਤਾਣੀ ਇਸ ਸਮੇਂ ਬੇਹੱਦ ਉਲਝ ਚੁੱਕੀ ਹੈ | ਇਹ ਸਮਝ ਨਹੀਂ ਆ ਰਿਹਾ ਕਿ ਇਸ ਨੂੰ ਸੁਲਝਾਉਣ ਲਈ ਕਿਹੜੀ ਤੰਦ ਕਿੱਥੋਂ ਫੜੀ ਜਾਏ? ਪਿੱਛੇ ਪਰਤ ਕੇ ਜੇਕਰ ਪੰਜਾਬ ਦੇ ਇਤਿਹਾਸ 'ਤੇ¥ਨਜ਼ਰ ਮਾਰੀਏ ਤਾਂ ਇਹ ਗੱਲ ਉੱਭਰ ਕੇ ਆਉਂਦੀ ਹੈ ਕਿ ਇਥੇ ਕਦੇ ਵੀ ਲੰਮੇ ਸਮੇਂ ਤੱਕ ਰਾਜਨੀਤਕ ਸਥਿਰਤਾ ਨਹੀਂ ਰਹੀ, ਸਗੋਂ ਕੇਂਦਰੀ ਏਸ਼ੀਆ ਤੋਂ ਵਾਰ-ਵਾਰ ਹਮਲਾਵਰ ਇਥੇ ਧਾਵੇ ਕਰਦੇ ਰਹੇ | ਲੁੱਟ-ਖਸੁੱਟ ਕਰਦੇ ਰਹੇ | ਲੋਕਾਂ ਨੂੰ ਜਬਰ ਤੇ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਰਹੇ | ਜੋ ਇਥੇ ਟਿਕ ਗਏ, ਉਹ ਮਨਚਾਹੇ ਢੰਗ ਨਾਲ ਆਪਣੀਆਂ ਹਕੂਮਤਾਂ ਚਲਾਉਂਦੇ ਰਹੇ | ਸਦੀਆਂ ਤੱਕ ਫੈਲੇ ਇਸ ਸਾਰੇ ਸਮੇਂ ਵਿਚ ਪੰਜਾਬੀ ਆਪਣੇ ਹੱਕਾਂ-ਹਿੱਤਾਂ ਲਈ, ਆਪਣੀ ਸੁਰੱਖਿਆ ਲਈ ਤੇ ਆਪਣੇ ਵਜੂਦ ਨੂੰ ਬਣਾਈ ਰੱਖਣ ਲਈ ਲਗਾਤਾਰ ਸੰਘਰਸ਼ ਕਰਦੇ ਰਹੇ | Read More

ਆਓ, ਵੋਟ ਦੀ ਅਹਿਮੀਅਤ ਨੂੰ ਪਛਾਣੀਏ

ਪਿਛਲੇ ਕਈ ਮਹੀਨਿਆਂ ਤੋਂ ਆਰੰਭ ਹੋਇਆ ਪੰਜਾਬ ਦਾ ਚੋਣ ਸੰਗਰਾਮ ਹੁਣ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ | ਕਾਫੀ ਦਿਨਾਂ ਤੋਂ ਰਾਜ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੀਆਂ ਆ ਰਹੀਆਂ ਹਨ | ਆਜ਼ਾਦ ਉਮੀਦਵਾਰ ਵੀ ਆਪੋ-ਆਪਣੇ ਹਲਕੇ ਦੇ ਵੋਟਰਾਂ ਦੀ ਹਮਾਇਤ ਹਾਸਲ ਕਰਨ ਲਈ ਆਪੋ-ਆਪਣੇ ਢੰਗਾਂ ਨਾਲ ਸਰਗਰਮੀ ਦਿਖਾਉਂਦੇ ਰਹੇ ਹਨ | Read More

46ਵੇਂ ਸਥਾਪਨਾ ਦਿਵਸ \'ਤੇ ਵਿਸ਼ੇਸ਼ - ਆਓ! ਪੰਜਾਬ ਦੇ ਬਿਹਤਰ ਭਵਿੱਖ ਲਈ ਸਮਰਪਿਤ ਹੋਈਏ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿਚ ਵਸਦੀਆਂ ਕੌਮੀਅਤਾਂ ਨੇ ਆਪੋ-ਆਪਣੀਆਂ ਭਾਸ਼ਾਵਾਂ ਦੇ ਆਧਾਰ 'ਤੇ ਰਾਜਾਂ ਦੇ ਪੁਨਰਗਠਨ ਲਈ ਸੰਘਰਸ਼ ਅਰੰਭੇ | ਇਨ੍ਹਾਂ ਸੰਘਰਸ਼ਾਂ ਦੇ ਦਬਾਅ ਅਧੀਨ ਹੀ ਉਸ ਸਮੇਂ ਦੀ ਕੇਂਦਰੀ ਸਰਕਾਰ ਨੇ ਰਾਜਾਂ ਦੇ ਪੁਨਰਗਠਨ ਲਈ 1955 ਵਿਚ ਕਮਿਸ਼ਨ ਬਣਾਇਆ ਅਤੇ ਇਸ ਦੇ ਆਧਾਰ 'ਤੇ ਕੁਝ ਨਵੇਂ ਰਾਜ ਹੋਂਦ ਵਿਚ ਆਏ | ਪਰ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, ਇਸ ਕਮਿਸ਼ਨ ਨੇ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦੇ ਗਠਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ | ਇਸ ਕਾਰਨ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਇਕ ¦ਮਾ ਤੇ ਕਠਿਨ ਸੰਘਰਸ਼ ਲੜਿਆ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਗਿ੍ਫ਼ਤਾਰੀਆਂ ਦਿੱਤੀਆਂ ਅਤੇ ਅਨੇਕਾਂ ਲੋਕ ਸ਼ਹੀਦ ਵੀ ਹੋਏ | ਆਖਰ 1 ਨਵੰਬਰ, 1966 ਨੂੰ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦਾ ਗਠਨ ਹੋਇਆ | Read More

1 2 3 ... Next » Last »