ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

Agriculture

ਖੇਤੀ ਵਿਭਿੰਨਤਾ : ਪੰਜਾਬ ਸਰਕਾਰ ਪਾਏਗੀ ਆਪਣਾ ਯੋਗਦਾਨ

ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੇ ਅੰਨ ਭੰਡਾਰ ਵਿਚ 60 ਫ਼ੀਸਦੀ ਕਣਕ ਅਤੇ ਲਗਭਗ 40 ਫ਼ੀਸਦੀ ਝੋਨੇ ਦਾ ਯੋਗਦਾਨ ਪਾਉਂਦਾ ਆ ਰਿਹਾ ਹੈ | ਇਸ ਦਾ ਭੂਗੋਲਿਕ ਖੇਤਰ ਭਾਵੇਂ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ ਡੇਢ ਫ਼ੀਸਦੀ ਹੈ ਪਰ ਇਸ ਨੇ ਦੇਸ਼ ਦੇ ਅੰਨ ਭੰਡਾਰ ਨੂੰ ਦਹਾਕਿਆਂ ਤੱਕ ਭਰਪੂਰ ਬਣਾ ਕੇ ਦੇਸ਼ ਦੀ ਅਨਾਜ ਸੁਰੱਖਿਆ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ | ਇਕ ਸਮੇਂ ਦੇਸ਼ ਨੂੰ ਅਨਾਜ ਸੁਰੱਖਿਆ ਦੇ ਪੱਖ ਤੋਂ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਦੇਸ਼ ਦੇ ਬਹੁਤ ਸਾਰੇ ਹਿੱਸੇ ਭੁੱਖਮਰੀ ਦਾ ਸ਼ਿਕਾਰ ਸਨ | ਅਮਰੀਕਾ ਵਰਗੇ ਦੇਸ਼ ਤੋਂ ਬਹੁਤ ਹੀ ਅਣਸੁਖਾਵੀਆਂ ਸ਼ਰਤਾਂ 'ਤੇ ਭਾਰਤ ਅਨਾਜ ਲੈਣ ਲਈ ਮਜਬੂਰ ਸੀ | ਪਰ ਇਹ ਸਥਿਤੀ ਪੰਜਾਬ ਦੇ ਕਿਸਾਨਾਂ ਨੇ ਦੇਸ਼ ਵਿਚ ਹਰਾ ਇਨਕਲਾਬ ਲਿਆ ਕੇ ਬਦਲ ਦਿੱਤੀ | ਪਰ ਅਜਿਹਾ ਕਰਦਿਆਂ ਰਾਜ ਦੀ ਖੇਤੀ ਕਣਕ-ਝੋਨੇ ਦੇ ਫਸਲੀ ਚੱਕਰ ਤੱਕ ਸੀਮਤ ਹੋ ਗਈ | ਝੋਨਾ ਪੈਦਾ ਕਰਨ ਲਈ ਇਥੋਂ ਦੇ ਕਿਸਾਨਾਂ ਨੇ ਵੱਡੀ ਪੱਧਰ 'ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕੀਤੀ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਪੱਧਰ ਬਹੁਤ ਜ਼ਿਆਦਾ ਹੇਠਾਂ ਚਲੇ ਗਈ | ਇਸ ਦੋ-ਫਸਲੀ ਚੱਕਰ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਵਿਚ ਵੀ ਭਾਰੀ ਕਮੀ ਆਈ ਅਤੇ ਰਾਜ ਨੂੰ ਪ੍ਰਦੂਸ਼ਣ ਦਾ ਵੀ ਸਾਹਮਣਾ ਕਰਨਾ ਪਿਆ | Read More