ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

Language and Culture

 ਚੰਗਾ ਗਾਉਣਾ ਤੇ ਚੰਗਾ ਪੜ੍ਹਨਾ ਹੀ ਹੈ ਮੇਰੀ ਜ਼ਿੰਦਗੀ

ਭਾਵੇਂ ਜੀਵਨ ਦੇ ਭੇਦਾਂ ਨੂੰ ਸਮਝਣ ਦੇ ਦਾਅਵੇ ਧਰਮ-ਸ਼ਾਸਤਰੀਆਂ, ਸਮਾਜ-ਸ਼ਾਸਤਰੀਆਂ ਅਤੇ ਵਿਗਿਆਨਕਾਂ ਵੱਲੋਂ ਅਕਸਰ ਕੀਤੇ ਜਾਂਦੇ ਹਨ ਪਰ ਜੀਵਨ ਦਾ ਸੱਚ ਇਹੀ ਕਹਿੰਦਾ ਹੈ ਕਿ ਜ਼ਿੰਦਗੀ 2+2=4 ਦੇ ਹਿਸਾਬ ਦੀ ਤਰ੍ਹਾਂ ਨਹੀਂ ਚਲਦੀ | ਕਈ ਲੋਕ ਪੜ੍ਹਾਈ ਤਾਂ ਇੰਜੀਨੀਅਰਿੰਗ ਦੀ ਕਰਦੇ ਹਨ ਤੇ ਬਣ ਐਕਟਰ ਜਾਂਦੇ ਹਨ | ਤੇ ਕਈ ਲੋਕ ਤਾਲੀਮ ਤਾਂ ਡਾਕਟਰੀ ਦੀ ਲੈਂਦੇ ਹਨ ਪਰ ਬਣ ਗਾਇਕ ਜਾਂਦੇ ਹਨ | ਕਈ ਲੋਕ ਫ਼ੌਜ ਵਿਚ ਭਰਤੀ ਤਾਂ ਜਰਨੈਲ ਬਣਨ ਲਈ ਹੁੰਦੇ ਹਨ ਪਰ ਜ਼ਿੰਦਗੀ ਦੇ ਅਖੀਰ ਵਿਚ ਬਣ ਸੰਤ ਜਾਂਦੇ ਹਨ | ਜ਼ਿੰਦਗੀ ਦੀਆਂ ਰਮਜ਼ਾਂ ਨੂੰ ਸਮਝਣਾ ਆਦਿਕਾਲ ਵਿਚ ਵੀ ਇਕ ਬੁਝਾਰਤ ਹੀ ਸੀ ਤੇ ਅੱਜ ਵੀ ਇਕ ਬੁਝਾਰਤ ਹੀ ਹੈ | ਮਾਂ-ਬਾਪ ਬੱਚਿਆਂ ਨੂੰ ਆਪਣੀ ਸਮਝ ਮੁਤਾਬਿਕ ਸਿੱਖਿਆ ਦੁਆ ਸਕਦੇ ਹਨ, ਸੇਧ ਦੇ ਸਕਦੇ ਹਨ ਤੇ ਆਖਰ ਵਿਚ ਉਹ ਬਣਨਗੇ ਕੀ, ਇਸ ਦਾ ਫ਼ੈਸਲਾ ਬੱਚਿਆਂ ਅੰਦਰਲੀ ਪ੍ਰਤਿਭਾ ਹੀ ਕਰਦੀ ਹੈ | ਕਈ ਲੋਕ ਬੜੇ ਖੁਸ਼ਕਿਸਮਤ ਹੁੰਦੇ ਹਨ, ਜਿਹੜੇ ਆਪਣੇ ਅੰਦਰਲੀ ਪ੍ਰਤਿਭਾ ਦੇ ਬੜੀ ਛੇਤੀ ਰੂਬਰੂ ਹੋ ਜਾਂਦੇ ਹਨ ਜਾਂ ਉਨ੍ਹਾਂ ਦੇ ਨੇੜੇ ਦੇ ਮਿੱਤਰ, ਦੋਸਤ ਜਾਂ ਸਬੰਧੀ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦਾ ਅਹਿਸਾਸ ਕਰਾ ਦਿੰਦੇ ਹਨ | Read More

ਆਓ, ਸ਼ਿਵਾਲੀ ਦੇ ਦੁਖਾਂਤ ਤੋਂ ਸਬਕ ਲਈਏ

ਜਲੰਧਰ ਦੇ ਐਸ. ਡੀ. ਗਰਲਜ਼ ਕਾਲਜ ਦੀ 20 ਸਾਲਾ ਵਿਦਿਆਰਥਣ ਸ਼ਿਵਾਲੀ ਦੀ ਹੋਈ ਦੁਖਦਾਈ ਮੌਤ ਨੇ ਸਮਾਜ ਨੂੰ ਇਕ ਤਰ੍ਹਾਂ ਨਾਲ ਝਿੰਜੋੜ ਕੇ ਰੱਖ ਦਿੱਤਾ ਹੈ। ਹਰ ਸੰਵੇਦਨਸ਼ੀਲ ਵਿਅਕਤੀ ਇਹ ਸੋਚਣ ਲਈ ਮਜਬੂਰ ਹੋਇਆ ਹੈ ਕਿ ਸਾਡੇ ਸਮਾਜ ਦੀ ਦਿਸ਼ਾ ਅਤੇ ਦਸ਼ਾ ਕੀ ਹੈ? ਇਕ ਪਾਸੇ ਤਾਂ ਸਾਡੀਆਂ ਫ਼ਿਲਮਾਂ, ਸਾਡੇ ਟੀ. ਵੀ. ਸੀਰੀਅਲ ਅਤੇ ਇਥੋਂ ਤੱਕ ਕਿ ਪ੍ਰਿੰਟ ਮੀਡੀਆ ਦੇ ਕੁਝ ਹਿੱਸੇ ਵਪਾਰਕ ਸਰੋਕਾਰਾਂ ਅਧੀਨ ਨੌਜਵਾਨ ਪੀੜ੍ਹੀ ਦੀਆਂ ਕਾਮੁਕ ਭਾਵਨਾਵਾਂ ਨੂੰ ਉਤੇਜਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ, ਫ਼ਿਲਮਾਂ ਚਲਾਉਣ ਲਈ Sex Crime and Sensationalism ਦੇ ਫਾਰਮੂਲੇ ਨੂੰ ਇਕ ਅਚੁੱਕ ਬਾਣ ਸਮਝਿਆ ਜਾਂਦਾ ਹੈ, ਦੂਜੇ ਪਾਸੇ ਇਸ ਦੇ ਸਿੱਟੇ ਵਜੋਂ ਜਦੋਂ ਨੌਜਵਾਨ ਵਰਗ ਆਪਸੀ ਰਿਸ਼ਤਿਆਂ ਵਿਚ ਵਧੇਰੇ ਖੁੱਲ੍ਹ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਮਾਜ ਡਾਂਗਾਂ ਲੈ ਕੇ ਖਲੋਅ ਜਾਂਦਾ ਹੈ। ਦੂਜੇ ਪਾਸੇ ਅਨੇਕਾਂ ਵਾਰ ਇਹ ਗੱਲਾਂ ਵੀ ਸਾਹਮਣੇ ਆਈਆਂ ਹਨ ਕਿ ਜੁਰਮ ਕਰਨ ਵਾਲੇ ਨੌਜਵਾਨ ਫ਼ਿਲਮਾਂ ਵਿਚ ਜਾਂ ਟੀ. ਵੀ. ਸੀਰੀਅਲਾਂ ਵਿਚ ਜੁਰਮ ਕਰਨ ਲਈ ਦਿਖਾਏ ਜਾਂਦੇ ਢੰਗ-ਤਰੀਕਿਆਂ ਦੀ ਨਕਲ ਕਰਦੇ ਹਨ। ਇਸ ਤਰ੍ਹਾਂ ਆਪਸੀ ਮਿਲਵਰਤਣ ਵਿਚ ਵੀ ਨੌਜਵਾਨ ਪੀੜ੍ਹੀ ਅਚੇਤ ਜਾਂ ਸੁਚੇਤ ਰੂਪ ਵਿਚ ਫ਼ਿਲਮਾਂ 'ਤੇ ਟੀ. ਵੀ. ਸੀਰੀਅਲਾਂ ਦੀ ਨਕਲ ਕਰਦੀ ਹੈ। Read More

ਪੰਜਾਬੀਅਤ ਦੇ ਸਰੋਕਾਰਾਂ ਲਈ ਲੋੜ ਹੈ ਇਕ ਸ਼ਕਤੀਸ਼ਾਲੀ ਲਹਿਰ ਦੀ

27 ਮਈ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਹੋਈ। ਇਸ ਚੋਣ ਵਿਚ ਭਾਗ ਲੈਣ ਲਈ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਇਥੇ ਪੁੱਜੇ ਹੋਏ ਸਨ। ਵੋਟਾਂ ਪਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸਾਰਾ ਦਿਨ ਪੰਜਾਬੀ ਭਵਨ ਵਿਚ ਬੇਹੱਦ ਰੌਣਕ ਰਹੀ। ਲੇਖਕਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਲਈ ਇਹ ਉਤਸ਼ਾਹ ਦੇਖ ਕੇ ਬੇਹੱਦ ਖੁਸ਼ੀ ਹੋਈ। ਲੇਖਕ ਨੂੰ ਇਸ ਅਵਸਰ 'ਤੇ ਬਹੁਤ ਸਾਰੇ ਪੁਰਾਣੇ ਅਤੇ ਨਵੇਂ ਲੇਖਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਕੁਝ ਇਕ ਚਿੰਤਕਾਂ ਨਾਲ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਮਸਲਿਆਂ ਬਾਰੇ ਸੰਖੇਪ ਵਿਚ ਵਿਚਾਰ-ਚਰਚਾ ਵੀ ਹੋਈ। ਬਹੁਤੇ ਲੇਖਕ ਇਹ ਮਹਿਸੂਸ ਕਰਦੇ ਹਨ ਕਿ ਰਾਜ ਵਿਚ ਭਾਵੇਂ ਦੋ ਕੇਂਦਰੀ ਲੇਖਕ ਸਭਾਵਾਂ-ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਭਾਸ਼ਾ ਅਕੈਡਮੀ ਜਲੰਧਰ ਅਤੇ ਪੰਜਾਬ ਜਾਗ੍ਰਿਤੀ ਮੰਚ ਆਦਿ ਜਥੇਬੰਦੀਆਂ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਸਰੋਕਾਰਾਂ ਲਈ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਪੰਜਾਬ ਵਿਚ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਲੋਕ ਲਹਿਰ ਖੜ੍ਹੀ ਨਹੀਂ ਕੀਤੀ ਜਾ ਸਕੀ, ਜਿਸ ਦੇ ਦਮ 'ਤੇ ਹੁਕਮਰਾਨਾਂ ਤੋਂ ਕੁਝ ਅਹਿਮ ਭਖਦੀਆਂ ਮੰਗਾਂ ਮੰਨਵਾਈਆਂ ਜਾ ਸਕਣ। ਹੋਰ ਤਾਂ ਹੋਰ ਇਹ ਜਥੇਬੰਦੀਆਂ ਤਾਂ ਪਿਛਲੇ ਬਜਟ 'ਚ ਸਰਕਾਰ ਵੱਲੋਂ ਐਲਾਨੀ ਗ੍ਰਾਂਟ ਵੀ ਨਹੀਂ ਲੈ ਸਕੀਆਂ। Read More