ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

Latest from the blog

ਤੈਨੂੰ ਸਲਾਮ ਹੈ ਮਲਾਲਾ ਯੂਸਫ਼ਜ਼ਈ

ਜ਼ਿੰਦਗੀ ਵਿਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ, ਜਦੋਂ ਕਿਸੇ ਸ਼ਖ਼ਸੀਅਤ ਬਾਰੇ ਲਿਖਣਾ ਬੇਹੱਦ ਮੁਸ਼ਕਿਲ ਲਗਦਾ ਹੈ। ਸਬੰਧਤ ਸ਼ਖ਼ਸੀਅਤ ਦੀ ਕਰਨੀ ਦੇ ਹਾਣ ਦੇ ਲਫ਼ਜ਼ ਨਹੀਂ ਲੱਭਦੇ। ਦਿਲ ਬਹੁਤ ਕੁਝ ਕਹਿਣ ਨੂੰ ਲੋਚਦਾ ਹੈ ਪਰ ਜ਼ਬਾਨ ਸਾਥ ਨਹੀਂ ਦਿੰਦੀ। ਅਜਿਹੇ ਪਲਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਲਿਖਣ ਬੈਠੋਗੇ, ਤਾਂ ਕਲਮ ਥਰਥਰਾਏਗੀ। ਪੰਨਾ ਹੰਝੂਆਂ ਨਾਲ ਭਰ ਜਾਏਗਾ।
ਅੱਜ ਜਦੋਂ ਮੈਂ ਸਵਾਤ ਘਾਟੀ ਦੀ 14 ਸਾਲਾ ਬਹਾਦਰ ਲੜਕੀ ਮਲਾਲਾ ਯੂਸਫ਼ਜ਼ਈ ਬਾਰੇ ਲਿਖਣ ਬੈਠਾ ਹਾਂ ਤਾਂ ਮਨ ਵਿਚ ਉਪਰੋਕਤ ਭਾਵ ਵਾਰ-ਵਾਰ ਉਮਡ ਰਹੇ ਹਨ। ਫਿਰ ਮੇਰੇ ਜ਼ਿਹਨ ਵਿਚ ਇਹ ਖਿਆਲ ਆਉਂਦਾ ਹੈ ਕਿ ਤਾਲਿਬਾਨ ਦੇ ਖਿਲਾਫ਼ ਲਿਖਦਿਆਂ ਮਲਾਲਾ ਦੀ ਕਲਮ ਨਹੀਂ ਸੀ ਥਰਥਰਾਈ। ਬੋਲਣ ਲੱਗਿਆਂ ਉਸ ਦੀ ਜ਼ਬਾਨ ਨਹੀਂ ਸੀ ਕੰਬੀ। ਫਿਰ ਉਸ ਬਾਰੇ ਲਿਖਦਿਆਂ ਮੈਂ ਏਨਾ ਕਮਜ਼ੋਰ ਕਿਉਂ ਮਹਿਸੂਸ ਕਰ ਰਿਹਾ ਹਾਂ? ਜ਼ਿੰਦਗੀ ਤਾਂ ਇਕ ਗੀਤ ਹੈ। ਜੇ ਮੈਂ ਨਹੀਂ ਗਾਵਾਂਗਾ ਤਾਂ ਕੋਈ ਹੋਰ ਗਾਏਗਾ। ਜ਼ਿੰਦਗੀ ਤਾਂ ਇਕ ਸੰਘਰਸ਼ ਹੈ, ਜੇ ਮੈਂ ਨਹੀਂ ਕਰਾਂਗਾ ਤਾਂ ਕੋਈ ਹੋਰ ਕਰੇਗਾ। ਜ਼ਿੰਦਗੀ ਤਾਂ ਇਕ ਇਬਾਰਤ ਹੈ, ਜੇ ਮੈਂ ਨਹੀਂ ਲਿਖਾਂਗਾ ਤਾਂ ਕੋਈ ਹੋਰ ਲਿਖੇਗਾ। ਇਹ ਸੋਚ ਕੇ ਮੈਂ ਆਪਣੇ ਮਨ ਨੂੰ ਢਾਰਸ ਦਿੰਦਾ ਹਾਂ ਤੇ ਮਲਾਲਾ ਯੂਸਫਜ਼ਈ ਦੀ ਸ਼ਖ਼ਸੀਅਤ ਦੇ ਹਾਣ ਦੇ ਲਫ਼ਜ਼ ਲੱਭਣ ਦੀ ਕੋਸ਼ਿਸ਼ ਕਰਦਾ ਹਾਂ। Read More

ਸੁਪਰੀਮ ਕੋਰਟ ਦੇ ਸਰਕਾਰੀ ਸਕੂਲਾਂ ਸਬੰਧੀ ਆਦੇਸ਼ ਦੇ ਸੰਦਰਭ ਵਿਚ ਅਦਾਲਤਾਂ ਸਿੱਖਿਆ ਤੇ ਸਿਹਤ ਸਬੰਧੀ ਮਾਮਲਿਆਂ ਨੂੰ ਤਰਜੀਹ ਦੇਣ

ਵਿਸ਼ਵੀਕਰਨ ਅਤੇ ਨਿੱਜੀਕਰਨ ਦੇ ਇਸ ਦੌਰ ਵਿਚ ਸਮੇਂ ਦੇ ਹਾਕਮਾਂ ਵੱਲੋਂ ਦਾਅਵੇ ਤਾਂ ਤੇਜ਼ ਵਿਕਾਸ ਦੇ ਕੀਤੇ ਜਾ ਰਹੇ ਹਨ ਪਰ ਕੌੜੀਆਂ ਹਕੀਕਤਾਂ ਇਹ ਹਨ ਕਿ 1991 ਤੋਂ ਬਾਅਦ ਲਾਗੂ ਕੀਤੀਆਂ ਗਈਆਂ ਨਵੀਆਂ ਨੀਤੀਆਂ ਦੇ ਸਿੱਟੇ ਵਜੋਂ ਆਮ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹੋ ਗਏ ਹਨ। ਖਾਸ ਕਰਕੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਹੋਏ ਨਿੱਜੀਕਰਨ ਨੇ ਆਮ ਲੋਕਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਆਮ ਲੋਕਾਂ ਦੀ ਸਿਹਤ 'ਤੇ ਬਹੁਤ ਵੱਡਾ ਨਾਂਹ-ਪੱਖੀ ਅਸਰ ਪਾਇਆ ਹੈ। Read More

ਵਧ ਰਿਹਾ ਹੈ ਦੇਸ਼ ਦਾ ਸਿਆਸੀ ਤਾਪਮਾਨ

ਦਿੱਲੀ ਦੇ ਵਿਗਿਆਨ ਭਵਨ ਵਿਚ ਹੋ ਰਹੇ ਇਕ ਸੈਮੀਨਾਰ ਦੌਰਾਨ ਜਦੋਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸੰਬੋਧਨ ਕਰਨ ਲਈ ਉੱਠੇ ਤਾਂ ਸੁਪਰੀਮ ਕੋਰਟ ਦੇ ਇਕ ਵਕੀਲ ਸੰਤੋਸ਼ ਕੁਮਾਰ ਸੁਮਨ ਆਪਣੀ ਸੀਟ ਦੇ ਸਾਹਮਣੇ ਵਾਲੇ ਮੇਜ਼ 'ਤੇ ਚੜ੍ਹ ਗਏ ਅਤੇ ਉਨ੍ਹਾਂ ਨੇ 'ਭ੍ਰਿਸ਼ਟ ਪ੍ਰਧਾਨ ਮੰਤਰੀ ਵਾਪਸ ਜਾਓ', 'ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ ਵਾਪਸ ਲਓ' ਦੇ ਨਾਅਰੇ ਲਾਏ ਅਤੇ ਰੋਸ ਵਜੋਂ ਆਪਣੀ ਕਮੀਜ਼ ਵੀ ਉਤਾਰ ਦਿੱਤੀ। ਬਾਅਦ ਵਿਚ ਸੁਰੱਖਿਆ ਅਧਿਕਾਰੀ ਉਸ ਨੂੰ ਮੇਜ਼ ਤੋਂ ਉਤਾਰ ਕੇ ਬਾਹਰ ਲੈ ਗਏ। ਇਸ ਵਕੀਲ ਦਾ ਸਬੰਧ ਲਾਲੂ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਦੱਸਿਆ ਜਾਂਦਾ ਹੈ। Read More

ਆਓ, ਸ਼ਿਵਾਲੀ ਦੇ ਦੁਖਾਂਤ ਤੋਂ ਸਬਕ ਲਈਏ

ਜਲੰਧਰ ਦੇ ਐਸ. ਡੀ. ਗਰਲਜ਼ ਕਾਲਜ ਦੀ 20 ਸਾਲਾ ਵਿਦਿਆਰਥਣ ਸ਼ਿਵਾਲੀ ਦੀ ਹੋਈ ਦੁਖਦਾਈ ਮੌਤ ਨੇ ਸਮਾਜ ਨੂੰ ਇਕ ਤਰ੍ਹਾਂ ਨਾਲ ਝਿੰਜੋੜ ਕੇ ਰੱਖ ਦਿੱਤਾ ਹੈ। ਹਰ ਸੰਵੇਦਨਸ਼ੀਲ ਵਿਅਕਤੀ ਇਹ ਸੋਚਣ ਲਈ ਮਜਬੂਰ ਹੋਇਆ ਹੈ ਕਿ ਸਾਡੇ ਸਮਾਜ ਦੀ ਦਿਸ਼ਾ ਅਤੇ ਦਸ਼ਾ ਕੀ ਹੈ? ਇਕ ਪਾਸੇ ਤਾਂ ਸਾਡੀਆਂ ਫ਼ਿਲਮਾਂ, ਸਾਡੇ ਟੀ. ਵੀ. ਸੀਰੀਅਲ ਅਤੇ ਇਥੋਂ ਤੱਕ ਕਿ ਪ੍ਰਿੰਟ ਮੀਡੀਆ ਦੇ ਕੁਝ ਹਿੱਸੇ ਵਪਾਰਕ ਸਰੋਕਾਰਾਂ ਅਧੀਨ ਨੌਜਵਾਨ ਪੀੜ੍ਹੀ ਦੀਆਂ ਕਾਮੁਕ ਭਾਵਨਾਵਾਂ ਨੂੰ ਉਤੇਜਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ, ਫ਼ਿਲਮਾਂ ਚਲਾਉਣ ਲਈ Sex Crime and Sensationalism ਦੇ ਫਾਰਮੂਲੇ ਨੂੰ ਇਕ ਅਚੁੱਕ ਬਾਣ ਸਮਝਿਆ ਜਾਂਦਾ ਹੈ, ਦੂਜੇ ਪਾਸੇ ਇਸ ਦੇ ਸਿੱਟੇ ਵਜੋਂ ਜਦੋਂ ਨੌਜਵਾਨ ਵਰਗ ਆਪਸੀ ਰਿਸ਼ਤਿਆਂ ਵਿਚ ਵਧੇਰੇ ਖੁੱਲ੍ਹ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਮਾਜ ਡਾਂਗਾਂ ਲੈ ਕੇ ਖਲੋਅ ਜਾਂਦਾ ਹੈ। ਦੂਜੇ ਪਾਸੇ ਅਨੇਕਾਂ ਵਾਰ ਇਹ ਗੱਲਾਂ ਵੀ ਸਾਹਮਣੇ ਆਈਆਂ ਹਨ ਕਿ ਜੁਰਮ ਕਰਨ ਵਾਲੇ ਨੌਜਵਾਨ ਫ਼ਿਲਮਾਂ ਵਿਚ ਜਾਂ ਟੀ. ਵੀ. ਸੀਰੀਅਲਾਂ ਵਿਚ ਜੁਰਮ ਕਰਨ ਲਈ ਦਿਖਾਏ ਜਾਂਦੇ ਢੰਗ-ਤਰੀਕਿਆਂ ਦੀ ਨਕਲ ਕਰਦੇ ਹਨ। ਇਸ ਤਰ੍ਹਾਂ ਆਪਸੀ ਮਿਲਵਰਤਣ ਵਿਚ ਵੀ ਨੌਜਵਾਨ ਪੀੜ੍ਹੀ ਅਚੇਤ ਜਾਂ ਸੁਚੇਤ ਰੂਪ ਵਿਚ ਫ਼ਿਲਮਾਂ 'ਤੇ ਟੀ. ਵੀ. ਸੀਰੀਅਲਾਂ ਦੀ ਨਕਲ ਕਰਦੀ ਹੈ। Read More

ਪੰਜਾਬ ਵਿਚ ਰੇਤ ਤੇ ਨਸ਼ਾ ਮਾਫੀਆ ਨੂੰ ਨਕੇਲ ਪਾਈ ਜਾਏ

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਬਹੁਤ ਸਾਰੇ ਪੱਖਾਂ ਤੋਂ ਤਰੱਕੀ ਕਰ ਰਿਹਾ ਹੈ। ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸੜਕਾਂ ਅਤੇ ਪੁਲਾਂ ਦੀ ਵੱਡੀ ਪੱਧਰ 'ਤੇ ਉਸਾਰੀ ਹੋਈ ਹੈ। ਓਵਰ ਬਰਿਜਾਂ ਅਤੇ ਫਲਾਈ ਓਵਰਾਂ ਦੀ ਉਸਾਰੀ ਨਾਲ ਬਹੁਤ ਸਾਰੇ ਸ਼ਹਿਰਾਂ ਵਿਚ ਆਵਾਜਾਈ ਦੀਆਂ ਸਮੱਸਿਆਵਾਂ ਦੂਰ ਹੋਈਆਂ ਹਨ। ਰਾਜ ਵਿਚ ਕਈ ਥਰਮਲ ਪਲਾਂਟ ਉਸਾਰੀ ਅਧੀਨ ਹਨ, ਜਿਨ੍ਹਾਂ ਦੇ ਇਕ-ਦੋ ਸਾਲ ਵਿਚ ਮੁਕੰਮਲ ਹੋਣ ਨਾਲ ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਮਿਲ ਸਕਦੀ ਹੈ। ਬਹੁਤ ਸਾਰੇ ਨਵੇਂ ਤਕਨੀਕੀ ਅਤੇ ਗ਼ੈਰ-ਤਕਨੀਕੀ ਸਿੱਖਿਆ ਸੰਸਥਾਨ ਰਾਜ ਸਰਕਾਰ ਵੱਲੋਂ ਆਪਣੇ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਰਾਜ ਦੇ ਦਿਹਾਤੀ ਖੇਤਰਾਂ ਵਿਚ ਖੋਲ੍ਹੇ ਗਏ ਹਨ, ਜਿਨ੍ਹਾਂ ਨਾਲ ਦਿਹਾਤੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਪਣੇ ਪਿੰਡਾਂ ਦੇ ਨੇੜੇ ਹੀ ਉਚੇਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲਣ ਲੱਗਾ ਹੈ। ਭਾਵੇਂ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਅਜੇ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। Read More

ਦੱਖਣੀ ਏਸ਼ੀਆ ਵਿਚ ਅਮਨ ਤੇ ਸਥਿਰਤਾ ਲਈ ਪਾਕਿਸਤਾਨ ਆਪਣੀ ਸੁਰੱਖਿਆ ਰਣਨੀਤੀ ਬਦਲੇ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸ੍ਰੀ ਪ੍ਰਣਾਬ ਮੁਖਰਜੀ ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ 'ਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ ਅਤੇ ਨਾਲ ਹੀ ਪਾਕਿਸਤਾਨ ਵੱਲੋਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਦੇ ਮੁਤਾਬਿਕ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਭਾਰਤ ਨਾਲ ਚੰਗੇ ਗੁਆਂਢੀਆਂ ਵਾਲੇ, ਮਿੱਤਰਤਾਪੂਰਨ ਅਤੇ ਸਹਿਯੋਗ ਭਰਪੂਰ ਸਬੰਧ ਕਾਇਮ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਚੰਗੀ ਗੱਲ ਹੈ ਕਿ ਸਾਡੇ ਦੋਵੇਂ ਦੇਸ਼ ਖੇਤਰ ਵਿਚ ਸਥਿਰਤਾ, ਸ਼ਾਂਤੀ ਅਤੇ ਖੁਸ਼ਹਾਲੀ ਨੂੰ ਉਤਸ਼ਾਹ ਦੇਣ ਲਈ ਸਾਰੇ ਮਸਲਿਆਂ ਨੂੰ ਗੱਲਬਾਤ ਕਰਕੇ ਸੁਲਝਾਉਣਾ ਚਾਹੁੰਦੇ ਹਨ। Read More

ਕੀ ਪੰਜਾਬ ਵਿਚ ਹਾਲਾਤ ਵਿਗੜਨ ਦੀਆਂ ਕੋਈ ਸੰਭਾਵਨਾਵਾਂ ਹਨ ?

ਪਿਛਲੇ ਦਿਨੀਂ ਉੱਤਰੀ ਭਾਰਤ ਦੇ ਰਾਜਾਂ ਦੀ ਕੌਂਸਲ ਦੀ 26ਵੀਂ ਮੀਟਿੰਗ ਵਿਚ ਸ਼ਿਰਕਤ ਕਰਨ ਲਈ ਗ੍ਰਹਿ ਮੰਤਰੀ ਪੀ. ਚਿਦੰਬਰਮ ਚੰਡੀਗੜ੍ਹ ਆਏ ਸਨ। ਉਨ੍ਹਾਂ ਨੇ ਇਸ ਅਵਸਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਆਖਿਆ ਸੀ ਕਿ ਪੰਜਾਬ ਵਿਚ ਅੱਤਵਾਦ ਦਾ ਖ਼ਤਰਾ ਅਜੇ ਬਰਕਰਾਰ ਹੈ, ਭਾਵੇਂ ਕਿ ਇਹ 80ਵਿਆਂ ਵਰਗਾ ਨਹੀਂ ਹੈ। ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਉਸਾਰੀ ਜਾ ਰਹੀ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਬਾਰੇ ਇਕ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਵਿਚ ਕਿਹਾ ਕਿ ਕੇਂਦਰ ਸਰਕਾਰ ਇਸ 'ਤੇ ਨਜ਼ਰ ਰੱਖ ਰਹੀ ਹੈ। Read More

ਸਮਾਜ-ਸੇਵੀ ਸੰਗਠਨਾਂ ਪ੍ਰਤੀ ਪ੍ਰਸ਼ਾਸਨ ਦਾ ਵਤੀਰਾ ਕੀ ਹੋਵੇ ?

ਦੇਸ਼ ਵਿਚ ਜਮਹੂਰੀ ਵਿਵਸਥਾ ਲਾਗੂ ਹੋਈ ਨੂੰ ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਪਰ ਅਜੇ ਤੱਕ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਦਾ ਉਪਰ ਤੋਂ ਲੈ ਕੇ ਹੇਠਾਂ ਤੱਕ ਜਮਹੂਰੀਕਰਨ ਨਹੀਂ ਹੋਇਆ। ਦੇਸ਼ ਦੇ ਸਿਆਸਤਦਾਨਾਂ, ਖਾਸ ਕਰਕੇ ਅਫਸਰਸ਼ਾਹੀ ਵਿਚ ਇਹ ਅਹਿਸਾਸ ਪੈਦਾ ਨਹੀਂ ਹੋਇਆ ਕਿ ਉਹ ਲੋਕਾਂ ਦੇ ਸੇਵਕ ਹਨ। ਸਗੋਂ ਉਹ ਅੱਜ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਤਰ੍ਹਾਂ ਆਪਣੇ-ਆਪ ਨੂੰ ਹੁਕਮਰਾਨ ਅਤੇ ਲੋਕਾਂ ਨੂੰ ਆਪਣੇ ਗੁਲਾਮ ਸਮਝਦੇ ਹਨ। ਇਸੇ ਕਰਕੇ ਲੋਕਾਂ ਦੇ ਮਨਾਂ ਵਿਚ ਜਮਹੂਰੀਅਤ ਪ੍ਰਤੀ ਉਹੋ ਜਿਹਾ ਚਾਅ ਤੇ ਉਤਸ਼ਾਹ ਦੇਖਣ ਨੂੰ ਨਹੀਂ ਮਿਲਦਾ, ਜਿਹੋ ਜਿਹਾ ਉਤਸ਼ਾਹ ਵਿਕਸਿਤ ਜਮਹੂਰੀ ਦੇਸ਼ਾਂ ਵਿਚ ਵੇਖਣ ਨੂੰ ਮਿਲਦਾ ਹੈ। Read More

ਬਦਲਵੀਂ ਜੀਵਨ-ਜਾਚ ਲਈ ਕੁਝ ਯਤਨ

ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਚਾਰ ਕੁ ਦਹਾਕੇ ਪਹਿਲਾਂ ਰਸਾਇਣਕ ਖੇਤੀ 'ਤੇ ਆਧਾਰਿਤ ਆਰੰਭ ਹੋਏ ਹਰੇ ਇਨਕਲਾਬ ਨੇ ਪੰਜਾਬ ਦੀ ਖੇਤੀਬਾੜੀ ਦੀ ਰੂਪ-ਰੇਖਾ ਬਦਲ ਕੇ ਰੱਖ ਦਿੱਤੀ ਸੀ। ਖੇਤੀ ਦੇ ਕੰਮਕਾਰ ਵਿਚ ਵੱਡੀ ਪੱਧਰ 'ਤੇ ਮਸ਼ੀਨਾਂ ਦੀ ਵਰਤੋਂ ਆਰੰਭ ਹੋਈ। ਵਹਾਈ ਦਾ ਕੰਮ ਟਰੈਕਟਰਾਂ ਨੇ ਸੰਭਾਲ ਲਿਆ ਅਤੇ ਸਿੰਚਾਈ ਲਈ ਹਲਟਾਂ ਦੀ ਥਾਂ ਟਿਊਬਵੈੱਲਾਂ ਨੇ ਮੱਲ ਲਈ। ਫਲ੍ਹਿਆਂ ਦੀ ਥਾਂ ਥਰੈਸ਼ਰ ਮਸ਼ੀਨਾਂ ਤੇ ਕੰਬਾਈਨਾਂ ਘੂਕਣ ਲੱਗ ਪਈਆਂ। ਦੇਸੀ ਰੂੜੀ ਦੀ ਥਾਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਆ ਗਏ। ਇਸ ਸਭ ਕੁਝ ਨੇ ਪੰਜਾਬ ਦੇ ਖੇਤੀ ਉਤਪਾਦਨ ਵਿਚ ਚੋਖਾ ਵਾਧਾ ਕੀਤਾ। ਆਰੰਭ ਵਿਚ ਫਸਲਾਂ ਦੇ ਭਾਅ ਵੀ ਕੇਂਦਰ ਵੱਲੋਂ ਚੰਗੇ ਦਿੱਤੇ ਜਾਂਦੇ ਰਹੇ, ਜਿਸ ਕਾਰਨ ਪੰਜਾਬ ਦੇ ਪਿੰਡਾਂ ਦੀ ਰੂਪ-ਰੇਖਾ ਬਦਲ ਗਈ। Read More

ਪੰਜਾਬੀਅਤ ਦੇ ਸਰੋਕਾਰਾਂ ਲਈ ਲੋੜ ਹੈ ਇਕ ਸ਼ਕਤੀਸ਼ਾਲੀ ਲਹਿਰ ਦੀ

27 ਮਈ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਹੋਈ। ਇਸ ਚੋਣ ਵਿਚ ਭਾਗ ਲੈਣ ਲਈ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਇਥੇ ਪੁੱਜੇ ਹੋਏ ਸਨ। ਵੋਟਾਂ ਪਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸਾਰਾ ਦਿਨ ਪੰਜਾਬੀ ਭਵਨ ਵਿਚ ਬੇਹੱਦ ਰੌਣਕ ਰਹੀ। ਲੇਖਕਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਲਈ ਇਹ ਉਤਸ਼ਾਹ ਦੇਖ ਕੇ ਬੇਹੱਦ ਖੁਸ਼ੀ ਹੋਈ। ਲੇਖਕ ਨੂੰ ਇਸ ਅਵਸਰ 'ਤੇ ਬਹੁਤ ਸਾਰੇ ਪੁਰਾਣੇ ਅਤੇ ਨਵੇਂ ਲੇਖਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਕੁਝ ਇਕ ਚਿੰਤਕਾਂ ਨਾਲ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਮਸਲਿਆਂ ਬਾਰੇ ਸੰਖੇਪ ਵਿਚ ਵਿਚਾਰ-ਚਰਚਾ ਵੀ ਹੋਈ। ਬਹੁਤੇ ਲੇਖਕ ਇਹ ਮਹਿਸੂਸ ਕਰਦੇ ਹਨ ਕਿ ਰਾਜ ਵਿਚ ਭਾਵੇਂ ਦੋ ਕੇਂਦਰੀ ਲੇਖਕ ਸਭਾਵਾਂ-ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਭਾਸ਼ਾ ਅਕੈਡਮੀ ਜਲੰਧਰ ਅਤੇ ਪੰਜਾਬ ਜਾਗ੍ਰਿਤੀ ਮੰਚ ਆਦਿ ਜਥੇਬੰਦੀਆਂ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਸਰੋਕਾਰਾਂ ਲਈ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਪੰਜਾਬ ਵਿਚ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਲੋਕ ਲਹਿਰ ਖੜ੍ਹੀ ਨਹੀਂ ਕੀਤੀ ਜਾ ਸਕੀ, ਜਿਸ ਦੇ ਦਮ 'ਤੇ ਹੁਕਮਰਾਨਾਂ ਤੋਂ ਕੁਝ ਅਹਿਮ ਭਖਦੀਆਂ ਮੰਗਾਂ ਮੰਨਵਾਈਆਂ ਜਾ ਸਕਣ। ਹੋਰ ਤਾਂ ਹੋਰ ਇਹ ਜਥੇਬੰਦੀਆਂ ਤਾਂ ਪਿਛਲੇ ਬਜਟ 'ਚ ਸਰਕਾਰ ਵੱਲੋਂ ਐਲਾਨੀ ਗ੍ਰਾਂਟ ਵੀ ਨਹੀਂ ਲੈ ਸਕੀਆਂ। Read More

1 2 ... Next » Last »